ਨਹਿਰੂ ਯੁਵਾ ਕੇਂਦਰ ਨੇ ਕਰਵਾਇਆ ਖੇਡ ਮੇਲਾ

ਨਹਿਰੂ ਯੁਵਾ ਕੇਂਦਰ ਨੇ ਕਰਵਾਇਆ ਖੇਡ ਮੇਲਾ

ਨਹਿਰੂ ਯੁਵਾ ਕੇਂਦਰ ਨੇ ਕਰਵਾਇਆ ਖੇਡ ਮੇਲਾ

ਸਰਦੂਲਗੜ੍ਹ- 3 ਜਨਵਰੀ (ਜ਼ੈਲਦਾਰ ਟੀ.ਵੀ.) ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਬੁਢਲਾਡਾ ਦੇ ਡਾਇਟ ਅਹਿਮਦਪੁਰ ਵਿਖੇ 2 ਰੋਜ਼ਾ ਕਲੱਸਟਰ ਪੱਧਰੀ ਖੇਡ ਮੇਲਾ ਕਰਵਾਇਆ ਗਿਆ।ਜਿਸ ਵਿਚ 200 ਤੋਂ ਵੱਧ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ।ਡਾਇਟ ਦੇ ਸਰੀਰਕ ਸਿੱਖਿਆ ਅਧਿਆਪਕ ਸਤਨਾਮ ਸਿੰਘ ਮੁਤਾਬਿਕ ਕਿ 100 ਮੀਟਰ ਦੌੜ(ਲੜਕੀਆਂ) ਦੇ ਮੁਕਾਬਲੇ’ਚ ਅਰਸ਼ਪ੍ਰੀਤ ਕੌਰ ਪਹਿਲੇ,ਜਸਦੀਪ ਕੌਰ ਦੂਜੇ,ਰਿੰਪੀ ਕੌਰ ਤੀਜੇ ਸਥਾਨ ਤੇ ਰਹੀ।100 ਮੀਟਰ ਦੌੜ (ਲੜਕੇ) ਸੰਦੀਪ ਸਿੰਘ ਪਹਿਲੇ,ਮਨਦੀਪ ਸਿੰਘ ਦੂਜੇ,ਹਰਦੀਪ ਸਿੰਘ ਤੀਜੇ ਸਥਾਨ ਤੇ ਰਿਹਾ।ਸ਼ਾਟਪੁੱਟ (ਲੜਕੇ) ਹਰਦੀਪ ਸਿੰਘ ਪਹਿਲੇ,ਹਰਦੀਪ ਸਿੰਘ ਦੂਜੇ,ਅਰਵਿੰਦਰ ਸਿੰਘ ਤੀਜੇ ਸਥਾਨ ਤੇ ਰਿਹਾ।ਸ਼ਾਟਪੁੱਟ (ਲੜਕੀਆਂ) ਰੀਤਨਪ੍ਰੀਤ ਕੌਰ ਨੇ ਪਹਿਲਾ,ਵੀਰਪਾਲ ਕੌਰ ਨੇ ਦੂਜਾ,ਰੇਖਾ ਨੇ ਤੀਜਾ ਸਥਾਨ ਮੱਲਿਆ।ਲੰਬੀ ਛਾਲ (ਲੜਕੀਆਂ) ਰਿੰਪੀ ਕੌਰ,ਜਸ਼ਨਦੀਪ ਕੌਰ ਤੇ ਹਰਵੀਰ ਕੌਰ ਕ੍ਰਮਵਾਰ ਜੇਤੂ ਰਹੀਆਂ।ਲੰਬੀ ਛਾਲ(ਲੜਕੇ) ਜਗਜੀਤ ਸਿੰਘ ਜੇਤੂ ਤੇ ਲਵਪ੍ਰੀਤ ਸਿੰਘ ਉਪ ਜੇਤੂ ਰਿਹਾ।ਵਾਲੀਬਾਲ ਫਾਈਨਲ ਮੁਕਾਬਲੇ’ਚ ਅਹਿਮਦਪੁਰ ਨੇ ਬੁਢਲਾਡਾ ਨੂੰ ਹਰਾਇਆ।ਰੱਸਾਕਸ਼ੀ ਮੁਕਾਬਲਾ ਅਹਿਮਦਪੁਰ ਡਾਇਟ ਦੀ ਟੀਮ ਨੇ ਜਿੱਤਿਆ।ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਮੁੱਖ ਮਹਿਮਾਨ ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਅਦਾ ਕੀਤੀ।ਉਨ੍ਹਾਂ ਕਿਹਾ ਖੇਡਾਂ ਆਪਸੀ ਭਾਈਚਾਰਾ ਕਾਇਮ ਕਰਨ ਦੇ ਨਾਲ-ਨਾਲ ਮਨੁੱਖੀ ਸਿਹਤ ਨੂੰ ਪੂਰਨ ਰੂਪ’ਚ ਤੰਦਰੁਸਤ ਰੱਖਦੀਆਂ ਹਨ।ਇਸ ਮੌਕੇ ਡਾਈਟ ਪ੍ਰਿੰਸੀਪਲ ਬੂਟਾ ਸਿੰਘ,ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ,ਡਾ.ਕਰਨੈਲ ਸਿੰਘ ਵੈਰਾਗੀ,ਡਾ.ਅੰਗਰੇਜ਼ ਸਿੰਘ ਵਿਰਕ,ਸਰੋਜ ਰਾਣੀ,ਨਵਦੀਪ ਕੌਰ,ਬਲਦੇਵ ਸਿੰਗਲਾ,ਬਲਤੇਜ ਸਿੰਘ,ਅਮਨਦੀਪ ਸਿੰਘ,ਰਾਜਪਾਲ ਸਿੰਘ ਕੋਚ,ਮਹਿੰਦਰਪਾਲ ਸਿੰਗਲਾ,ਨਗਿੰਦਰ ਸਿੰਘ,ਗੁਰਦੀਪ ਸਿੰਘ ਸਮਰਾ,ਚੰਦਨ ਕੁਮਾਰ,ਸੁਖਦਰਸ਼ਨ ਰਾਜੂ,ਗੁਰਕੀਰਤ ਸਿੰਘ ਹਜ਼ਾਰ ਸਨ।

ਜ਼ਿਲ੍ਹਾ ਪੱਧਰ ਤੇ ਵੀ ਹੋਣਗੇ ਖੇਡ ਮੁਕਾਬਲੇ – ਸੰਦੀਪ ਘੰਡ

ਨਹਿਰੂ ਯੁਵਾ ਕੇਂਦਰ ਤੇ ਲੇਖਾਕਾਰ ਤੇ ਪ੍ਰੋਗਰਾਮ ਸੁਪਰਵਾਈਜ਼ਰ ਸੰਦੀਪ ਘੰਡ ਨੇ ਖੇਡ ਮੇਲੇ ਦੇ ਆਖਰੀ ਦਿਨ ਐਲਾਨ ਕਰਦੇ ਹੋਏ ਦੱਸਿਆ ਕਿ ਕਲੱਸਟਰ ਪੱਧਰੀ ਖੇਡ ਮੁਕਾਬਲਿਆਂ ਤੋਂ ਬਾਅਦ ਅਜਿਹੇ ਖੇਡ ਮੁਕਬਾਲੇ ਜ਼ਿਲ੍ਹਾ ਪੱਧਰ ਤੇ ਵੀ ਕਰਵਾਏ ਜਾਣਗੇ।ਯੂਥ ਕਲੱਬਾਂ ਨੂੰ ਬਹੁਤ ਜਲਦੀ ਖੇਡ ਕਿਟਾਂ ਵੰਡੀਆ ਜਾਣਗੀਆਂ।ਇਸੇ ਜਨਵਰੀ ਮਹੀਨੇ’ਚ ਨੌਜਵਾਨਾਂ ਦੀ ਸ਼ਖਸੀਅਤ ਉਸਾਰੀ ਲਈ ਯੂਥ ਲੀਡਰਸ਼ਿੱਪ ਕੈਂਪ ਲਗਾਏ ਜਾਣਗੇ ਅਤੇ ਲੜਕੀਆਂ ਨੂੰ ਕਿੱਤਾ ਮੁਖੀ ਸਿਖਲਾਈ ਦੇਣ ਲਈ ਸਿਲਾਈ ਸੈਂਟਰ ਖੋਲ਼੍ਹੈ ਜਾਣਗੇ।

Read Previous

ਪੰਜਾਬੀ ਯੂਨੀਵਰਸਿਟੀ’ਚ ਲੱਗਿਆ ਧਰਨਾ ਮੁਲਤਵੀ

Read Next

ਡੈਮੋਕਰੇਟਿਕ ਮਨਰੇਗਾ ਫਰੰਟ ਨੇ ਬਲਾਕ ਵਿਕਾਸ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ

Leave a Reply

Your email address will not be published. Required fields are marked *

Most Popular

error: Content is protected !!