
(ਮਸਲਾ ਹੱਲ ਕਰਾਉਣ ਦਾ ਭਰੋਸਾ)
ਸਰਦੂਲਗੜ੍ਹ- 12 ਨਵੰਬਰ (ਜ਼ੈਲਦਾਰ ਟੀ.ਵੀ.) ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜ ਮਾਜਰਾ ਨੇ ਪਿਛਲੇ ਕਈ ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਧਰਨੇ ਤੇ ਬੈਠੇ ਠੇਕਾ ਭਰਤੀ ਪ੍ਰੋਫੈਸਰਾਂ ਦੀਆਂ ਸਮੱਸਿਆਵਾਂ ਸੁਣੀਆਂ।ਇਕ ਸਮਾਗਮ’ਚ ਸ਼ਾਮਲ ਹੋਣ ਲਈ ਉਹ ਯੂਨੀਵਰਸਿਟੀ ਪਹੁੰਚੇ ਹੋਏ ਸਨ।ਧਰਨਾਕਾਰੀ ਅਧਿਆਪਕਾਂ ਨੂੰ ਮਿਲਦੇ ਹੋਏ ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਸਾਰਾ ਮਾਮਲਾ ਸਿੱਖਿਆ ਮੰਤਰੀ ਦੇ ਧਿਆਨ’ਚ ਲਿਆਂਦਾ ਜਾਵੇਗਾ।ਇਸ ਤੋਂ ਪਹਿਲਾਂ ਕੰਟਰੈਕਟ ਟੀਚਰਜ਼ ਫਰੰਟ ਦੇ ਮੈਂਬਰਾਂ ਨੇ ਨਿਯੁਕਤੀ ਹੋਣ ਤੋਂ ਲੈ ਕੇ ਸੰਘਰਸ਼ ਦੇ ਰਾਹ ਪੈਣ ਤੱਕ ਦਾ ਸਾਰਾ ਹਾਲ ਮੰਤਰੀ ਜੌੜ ਮਾਜਰਾ ਸਾਹਮਣੇ ਬਿਆਨ ਕਰਦੇ ਹੋਏ ਉਨ੍ਹਾਂ ਨੂੰ ਸੱਤਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣ ਤੇ ਪੱਕੇ ਕਰਨ ਦੀ ਮੰਗ ਰੱਖੀ।