ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ ਲਘੂ ਫਿਲਮ ‘ਸੋਚ ਆਪਣਿਆਂ ਦੀ’
ਸਰਦੂਲਗੜ੍ਹ-13 ਦਸੰਬਰ (ਜ਼ੈਲਦਾਰ ਟੀ.ਵੀ.) ਬੀਤੇ ਦਿਨੀ ਰਿਲੀਜ਼ ਹੋਈ ਵਿੱਕੀ ਫਿਲਮਜ਼ ਦੀ ਲਘੂ ਫਿਲਮ ‘ਸੋਚ ਆਪਣਿਆਂ ਦੀ’ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ।ਪਰਿਵਾਰਿਕ ਸੱਚਾਈ ਪੇਸ਼ ਕਰਦੀ ਇਸ ਫਿਲਮ ਦੇ ਨਿਰਮਾਤਾ ਸੁਧੀਰ ਕੰਬੋਜ ਨੇ ਦੱਸਿਆ ਕਿ ਫਿਲਮ ਰਾਹੀਂ ਇਸ ਗੱਲ ਤੇ ਚਾਨਣਾ ਪਾਇਆ ਗਿਆ ਹੈ ਕਿ ਸ਼ਰੀਕੇ’ਚੋਂ ਸੱਕੇ ਪਰਿਵਾਰ ਕਿਵੇਂ ਆਪਣੇ ਸੱਕਿਆਂ ਪ੍ਰਤੀ ਮਨ ਵਿੱਚ ਮੈਲ਼ ਰੱਖਦੇ ਹਨ।ਹਰ ਥਾਂ ਤੇ ਬੁੱਕਲ਼ ਦੇ ਸੱਪ ਵਾਂਗੂੰ ਆਪਣਿਆਂ ਨੂੰ ਹੀ ਡੰਗਣ ਦੀ ਤਾਕ ਵਿਚ ਰਹਿੰਦੇ ਹਨ।ਨਿਰਮਾਤਾ ਰੋਹਿਤ ਪਾਰਤੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੁਆਰਾ ਭਵਿੱਖ ਦੌਰਾਨ ਹੋਰ ਵੀ ਚੰਗੀਆਂ ਫਿਲਮਾਂ ਬਣਾ ਕੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਜਾਰੀ ਰਹੇਗੀ।ਪਰਵਿੰਦਰ ਪਿੰਕੂ ਦੀ ਨਿਰਦੇਸ਼ਨਾਂ’ਚ ਬਣੀ ਇਸ ਫਿਲਮ’ਚ ਨੀਰ ਗਿੱਲ,ਅਦਿੱਤਿਆ ਪ੍ਰਤਾਪ ਸਿੰਘ,ਹਰਪ੍ਰੀਤ ਵੜੈਚ,ਸਿਮਰਪਾਲ ਨੇ ਵਧੀਆ ਅਦਾਕਰੀ ਕੀਤੀ ਹੈ।ਫਿਲਮ ਦੀ ਸਟੋਰੀ,ਸਕਰੀਨ ਪਲੇਅ ਤੇ ਡਾਇਲਾਗ ਸੁੱਖੀ ਰੰਧਾਵਾ ਨੇ ਲਿਖੇ ਹਨ।ਅਮਨ ਸਹਿਮੀ,ਰਵੀ ਕਨੌਜੀਆ ਤੇ ਪ੍ਰਿੰਸ ਮਰਵਾਹਾ ਨੇ ਤਕਨੀਕੀ ਪੱਖਾਂ ਤੋਂ ਫਿਲਮ ਲਈ ਸ਼ਲਾਘਾ ਯੋਗ ਕੰਮ ਕੀਤਾ ਹੈ।
One Comment
Good coverage