ਦਰਦਨਾਕ ਰੇਲ ਹਾਦਸੇ’ਚ 3 ਬੱਚਿਆਂ ਦੀ ਮੌਤ

ਦਰਦਨਾਕ ਰੇਲ ਹਾਦਸੇ’ਚ 3 ਬੱਚਿਆਂ ਦੀ ਮੌਤ

ਖੇਡਦੇ ਸਮੇਂ ਹੋਏ ਹਾਦਸੇ ਦਾ ਸ਼ਿਕਾਰ

ਸਰਦੂਲਗੜ੍ਹ-27 ਨਵੰਬਰ (ਜ਼ੈਲਦਾਰ ਟੀ.ਵੀ.) ਰੋਪੜ ਜ਼ਿਲ੍ਹੇ ਦੇ ਕੀਰਤਪੁਰ ਸਾਹਿਬ ਦੇ ਪਿੰਡ ਕਲਿਆਣਪੁਰ ਵਿਖੇ ਲੋਹੰਡ-ਭਰਤਗੜ੍ਹ ਰੇਲ ਪਟੜੀ ਤੇ ਵਾਪਰੇ ਦਿਲ ਕੰਬਾਊ ਰੇਲ ਹਾਦਸੇ’ਚ 3 ਬੱਚਿਆਂ ਦੀ ਮੌਤ ਹੋ ਗਈ ਹੈ।ਜਾਣਕਾਰੀ ਮੁਤਾਬਿਕ ਇਹ ਸਵਾਰੀ ਗੱਡੀ ਸਹਾਰਨਪੁਰ ਤੋਂ ਊਨਾ ਜਾ ਰਹੀ ਸੀ।ਦੁਰਘਟਨਾ ਉਸ ਵੇਲੇ ਵਾਪਰੀ ਜਦੋਂ 4 ਬੱਚੇ ਸਤਲੁਜ ਦਰਿਆ’ਤੇ ਬਣੇ ਪੁਲ ਦੇ ਨਜ਼ਦੀਕ ਰੇਲਵੇ ਲਾਈਨ ਨੇੜੇ ਖੇਡ ਰਹੇ ਸਨ।ਪੁਲ ਨੇੜੇ ਡਿਗਦੇ ਪਾਣੀ ਦੇ ਸ਼ੋਰ-ਸ਼ਰਾਬੇ ਕਾਰਨ ਉਹ ਗੱਡੀ ਦੀ ਆਵਾਜ਼ ਨਹੀਂ ਸੁਣ ਸਕੇ ਜਿਸ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ।2 ਬਚਿਆਂ ਦੀ ਮੌਕੇ ਤੇ ਹੀ ਮੌਤ ਗਈ ਜਦ ਕਿ ਤੀਜੇ ਨੇ ਹਸਪਤਾਲ ਲਿਜਾਂਦੇ ਵਕਤ ਰਾਹ ਵਿਚ ਦਮ ਤੋੜ ਦਿੱਤਾ।ਚੌਥਾ ਬੱਚਾ ਹਸਪਤਾਲ’ਚ ਜੇਰੇ ਇਲਾਜ ਹੈ।ਖ਼ਬਰ ਮਿਲਦੇ ਸਾਰ ਰੇਲਵੇ ਤੇ ਪੁਲਿਸ ਪ੍ਰਸ਼ਾਸਨ ਦੇ ਲੋਕ ਮੌਕੇ ਤੇ ਪਹੁੰਚ ਗਏ।ਮ੍ਰਿਤਕ ਬੱਚਿਆਂ ਦੀ ਉਮਰ 7,8 ਤੇ 11 ਸਾਲ ਦੱਸੀ ਜਾ ਰਹੀ ਹੈ।

Read Previous

ਕਾਰਟੂਨ ਫਿਲਮ ਦਾਸਤਾਨ-ਏ-ਸਰਹਿੰਦ ਦੇ ਵਿਰੋਧ’ਚ ਰੋਸ ਮੁਜ਼ਾਹਰਾ ਕੀਤਾ

Read Next

ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖੁਰਦ ਦੇ ਬੱਚਿਆਂ ਦਾ ਵਿਦਿਅਕ ਟੂਰ ਲਗਵਾਇਆ

Leave a Reply

Your email address will not be published. Required fields are marked *

Most Popular

error: Content is protected !!