ਥਾਣਾ ਮੁਖੀ ਝੁਨੀਰ ਵਲੋਂ ਅਸਲਾ ਜਮ੍ਹਾਂ ਕਰਵਾਉਣ ਦੀ ਅਪੀਲ
ਸਰਦੂਲਗੜ੍ਹ-19 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ )
ਥਾਣਾ ਮੁਖੀ ਝਨੀਰ ਗਣੇਸ਼ਵਰ ਕੁਮਾਰ ਨੇ ਇਲਾਕੇ ਦੇ ਲਾਇਸੰਸ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਆਪੋ ਆਪਣਾ ਅਸਲਾ ਥਾਣੇ ‘ਚ ਜਮ੍ਹਾ ਕਰਵਾ ਦਿੱਤਾ ਜਾਵੇ। ਗੰਨ ਹਾਊਸ ‘ਚ ਜਮ੍ਹਾਂ ਕਰਵਾਉਣ ਵਾਲੇ ਦਸਤਾਵੇਜ਼ੀ ਸਬੂਤ ਲੈ ਕੇ ਥਾਣੇ ਨੂੰ ਸੂਚਿਤ ਜ਼ਰੂਰ ਕਰਨ।ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।