ਡੈਮੋਕਰੇਟਿਕ ਮਨਰੇਗਾ ਫਰੰਟ ਨੇ ਇਕੱਤਰਤਾ ਕੀਤੀ
ਸਰਦੂਲਗੜ੍ਹ- 26 ਦਸੰਬਰ (ਜ਼ੈਲਦਾਰ ਟੀ.ਵੀ.) ਡੈਮੋਕਰੇਟਿਕ ਮਨਰੇਗਾ ਫਰੰਟ ਬਲਾਕ ਸਰਦੂਲਗੜ੍ਹ ਦੀ ਇਕੱਤਰਤਾ ਸਥਾਨਕ ਹਨੂੰਮਾਨ ਮੰਦਰ ਵਿਖੇ ਹੋਈ।ਜਿਸ ਦੌਰਾਨ ਕਾਮਿਆਂ ਦੀਆਂ ਲਟਕਦੀਆਂ ਮੰਗਾਂ ਤੇ ਵਿਚਾਰ ਚਰਚਾ ਕਰਨ ਤੋਂ ਇਲਾਵਾ ਜਥੇਬੰਦੀ ਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ।ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ ਕੰਮ ਦੀ ਮੰਗ ਕਰਨ ਵੇਲੇ ਦਫ਼ਤਰ ਨੂੰ ਦਿੱਤੀ ਜਾਂਦੀ ਅਰਜ਼ੀ ਦੀ ਰਸੀਦ ਦੇਣਾ ਯਕੀਨੀ ਬਣਾਇਆ ਜਾਵੇ।ਕਾਮਿਆਂ ਨੂੰ ਕੰਮ ਦੇਣ ਸਮੇਂ ਨਾਲੋਂ ਨਾਲ ਨਿਯੁਕਤੀ ਪੱਤਰ ਜਾਰੀ ਕੀਤੇ ਜਾਇਆ ਕਰਨ।ਦਿਹਾੜੀ ਦੇ ਪੈਸੇ ਸਮੇਂ ਸਿਰ ਤੇ ਪੂਰੇ ਦਿੱਤੇ ਜਾਣ।ਬੀ.ਡੀ.ਓ.ਪੀ.ਦਫ਼ਤਰ’ਚ ਮਨਰੇਗਾ ਕਨੂੰਨ ਨੂੰ ਅਣਗੌਲ਼ਿਆਂ ਕੀਤੇ ਜਾਣ ਦਾ ਫਰੰਟ ਦੇ ਆਗੂਆਂ ਨੇ ਸਖ਼ਤ ਨੋਟਿਸ ਲਿਆ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਤੇ ਗੌਰ ਨਾ ਕੀਤੀ ਗਈ ਤਾਂ ਬਲਾਕ ਵਿਕਾਸ ਦਫ਼ਤਰ ਦੇ ਦਰਾਂ ਤੇ ਧਰਨਾ ਲਗਾਇਆ ਜਾਵੇਗਾ।
ਅਹੁਦੇਦਾਰਾਂ ਦੀ ਚੋਣ – ਜਗਮੇਲ ਸਿੰਘ ਝੰਡਾ ਕਲਾਂ ਪ੍ਰਧਾਨ,ਤੋਤਾ ਸਿੰਘ ਝੰਡੂਕੇ ਜਨਰਲ ਸਕੱਤਰ,ਜਸਵੀਰ ਸਿੰਘ ਜਟਾਣਾ ਸਹਾਇਕ ਸਕੱਤਰ,ਲਖਵੀਰ ਕੌਰ ਚੂਹੜੀਆ ਮੀਤ ਪ੍ਰਧਾਨ,ਰੀਤੂ ਕੌਰ ਜਗਤਗੜ੍ਹ ਬਾਂਦਰਾ ਖਜ਼ਾਨਚੀ ਤੋਂ ਇਲਾਵਾ ਗੁਰਦੀਪ ਜਟਾਣਾ,ਗੁਰਦੀਪ ਕੌਰ ਸਾਧੂਵਾਲਾ,ਕੁਲਦੀਪ ਕੌਰ ਸੰਘਾ,ਸੰਤੋਖ ਕੌਰ ਚੂਹੜੀਆ,ਦੇਸ ਰਾਜ ਫੂਸਮੰਡੀ ਕਮੇਟੀ ਮੈਂਬਰ ਚੁਣੇ ਗਏ।ਇਸ ਮੌਕੇ ਡਾ.ਬਿੱਕਰਜੀਤ ਸਿੰਘ ਸਾਧੂਵਾਲਾ,ਬਿਕਰਮਜੀਤ ਸਿੰਘ ਫੱਤਾ ਮਾਲੋਕਾ ਤੇ ਹੋਰ ਲੋਕ ਹਾਜ਼ਰ ਸਨ।