ਮਸਲੇ ਦਾ ਹੱਲ ਨਾ ਹੋਣ ਤੇ ਤਕੜੇ ਸੰਘਰਸ਼ ਦੀ ਚਿਤਾਵਨੀ
ਸਰਦੂਲਗੜ੍ਹ-22 ਜਨਵਰੀ (ਜ਼ੈਲਦਾਰ ਟੀ.ਵੀ.) ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਸੂਬਾ ਸਕੱਤਰ ਸਰਬਣ ਸਿੰਘ ਔਜਲਾ ਦੀ ਅਗਵਾਈ’ਚ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਲੜਿਆ ਜਾ ਰਿਹਾ ਹੈ।ਇਸੇ ਸੰਘਰਸ਼ ਦੀ ਕੜੀ ਤਹਿਤ 24 ਜਨਵਰੀ 2023 ਨੂੰ ਸੂਬਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਹੈ।ਇਸ ਸਬੰਧੀ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਤੇ ਸਕੱਤਰ ਹਰਜਿੰਦਰ ਸਿੰਘ ਅਨੂਪਗੜ੍ਹ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ,ਬੰਦ ਕੀਤੇ ਗਏ ਭੱਤੇ ਬਹਾਲ ਕਰਨੇ,ਮਹਿੰਗਾਈ ਭੱਤੇ ਦੀ ਕਿਸ਼ਤ ਮਾਣਯੋਗ ਹਾਈਕੋਰਟ ਦੇ ਫੈਸਲੇ ਮੁਤਾਬਿਕ ਦੇਣਾ,ਅਧਿਆਪਕਾਂ ਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ,ਸਰੀਰਕ ਸਿੱਖਿਆ ਨੂੰ ਲਾਜ਼ਮੀ ਵਿਸ਼ਾ ਐਲਾਨਿਆ ਜਾਵੇ,ਇੰਗਲਿਸ਼ ਬੂਸਟਰ ਕਲੱਬ ਬੰਦ ਕੀਤੇ ਜਾਣ,ਵਿਦਿਆਰਥੀਆਂ ਨੂੰ ਪ੍ਰੀਖਿਆ ਤੇ ਸਰਟੀਫਿਕੇਟ ਫੀਸਾਂ ਤੋਂ ਛੋਟ ਦਿੱਤੇ ਜਾਣ ਸਮੇਤ ਹੋਰ ਕਈ ਵਿੱਤੀ ਤੇ ਲਟਕਦੀਆਂ ਮੰਗਾਂ ਨੂੰ ਯਾਦ ਪੱਤਰਾਂ ਰਾਹੀ ਇਕ ਵਾਰ ਦੁਬਾਰਾ ਤੋਂ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾਵੇਗਾ।ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਡੀ.ਟੀ.ਐੱਫ. ਤਕੜਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ।