ਡੀ. ਟੀ. ਐਫ. ਜ਼ਿਲ੍ਹਾ ਇਕਾਈ ਮਾਨਸਾ ਨੇ ਮੀਟਿੰਗ ਕੀਤੀ
ਸਰਦੂਲਗੜ੍ਹ-21 ਅਗਸਤ 2024 (ਦਵਿੰਦਰਪਾਲ ਬੱਬੀ)
ਡੀ. ਟੀ. ਐੱਫ. ਜ਼ਿਲਾ ਇਕਾਈ ਮਾਨਸਾ ਦੀ ਮੀਟਿੰਗ ਸਥਾਨਕ ਬਾਲ ਭਵਨ ਮਾਨਸਾ ਵਿਖੇ ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਦੀ ਪ੍ਰਧਾਨਗੀ ‘ਚ ਹੋਈ। ਜਿਸ ਦੌਰਾਨ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ‘ਤੇ ਪਾਏ ਜਾ ਰਹੇ ਆਰਥਿਕ ਬੋਝ ਸਬੰਧੀ ਗੰਭੀਰਤ ਨਾਲ ਚਰਚਾ ਕੀਤੀ ਗਈ। ਆਗੂਆਂ ਨੇ ਵਿਭਾਗ ਵੱਲੋਂ ਸਿੱਖਿਆ ਦੇ ਖੇਤਰ ‘ਚ ਕੀਤੇ ਜਾ ਰਹੇ ਤਜਰਬੇ ਦੀ ਨਿਖੇਧੀ ਕੀਤੀ। ਜ਼ਿਲ੍ਹਾ ਸਕੱਤਰ ਹੰਸਾ ਸਿੰਘ ਗਿੱਲ ਨੇ ਦੱਸਿਆ ਕਿ ਪਹਿਲਾਂ ਮਿਸ਼ਨ ਸਮਰੱਥ ਦੇ ਨਾਂ ‘ਤੇ ਬੱਚਿਆਂ ਨੂੰ ਸਿਲੇਬਸ ਤੋਂ ਦੂਰ ਰੱਖਿਆ ਗਿਆ। ਹੁਣ ਹਰ ਹਫ਼ਤੇ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਅਧੀਨ ਪੇਪਰ ਲੈਣ ਲਈ ਆਖਿਆ ਹੈ ਜਿਸ ਲਈ ਕੋਈ ਗਰਾਂਟ ਵੀ ਜਾਰੀ ਨਹੀਂ ਕੀਤੀ ਗਈ। ਆਧਿਆਪਕ ਆਗੂਆਂ ਦੀ ਮੰਗ ਹੈ ਕਿ ਸਭ ਤੋਂ ਪਹਿਲਾਂ ਰੋਕੀਆਂ ਗਰਾਂਟਾ ਜਾਰੀ ਕੀਤੀਆਂ ਜਾਣ, ਕੰਪੀਟੈਂਸੀ ਟੈਸਟ ਛਪਿਆ ਛਪਾਇਆ ਮੁਹੱਈਆ ਕਰਵਾਇਆ ਜਾਵੇ ਜਾਂ ਵੀਹ ਰੁਪਏ ਪ੍ਰਤੀ ਪੇਪਰ ਖਰਚਾ ਦਿੱਤਾ ਜਾਵੇ। ਅਧਿਆਪਕਾਂ ‘ਤੇ ਬੇਲੋੜੇ ਆਰਥਿਕ ਬੋਝ ਨਾ ਪਾਏ ਜਾਣ। ਇਸ ਮੌਕੇ ਕੌਰ ਸਿੰਘ ਫੱਗੂ, ਅਸ਼ਵਨੀ ਖੁਡਾਲ, ਜਸਵੀਰ ਭੰਮਾਂ, ਪਰਮਿੰਦਰ ਮਾਨਸਾ, ਦਿਲਬਾਗ ਰੱਲੀ, ਪ੍ਰੇਮ ਦੋਦੜਾ, ਇਕਬਾਲ ਬਰੇਟਾ, ਗੁਰਲਾਲ ਗੁਰਨੇ, ਗੁਰਦਾਸ ਗੁਰਨੇ, ਵੀਰ ਅੱਕਾਂਵਾਲੀ, ਕਾਲਾ ਸਹਾਰਨਾ, ਸੁਖਵੀਰ ਸਰਦੂਲਗੜ੍ਹ, ਹਰਵਿੰਦਰ ਮੋਹਲ, ਧਰਮਿੰਦਰ ਹੀਰੇਵਾਲਾ, ਮਨਮੋਹਨ ਸਿੰਘ, ਅਮਰੀਕ ਭੀਖੀ, ਅਮਰਿੰਦਰ ਸਿੰਘ, ਤੇਜਿੰਦਰ ਮਾਨਸਾ, ਸੰਦੀਪ ਢੰਡ ਹਾਜ਼ਰ ਸਨ ।