ਸਰਦੂਲਗੜ੍ਹ-17 ਫਰਵਰੀ (ਜ਼ੈਲਦਾਰ ਟੀ.ਵੀ.) ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀ ਇਕੱਤਰਤਾ ਸੁਬਾਈ ਆਗੂ ਜਗਦੇਵ ਸਿੰਘ ਘੁਰਕਣੀ ਦੀ ਅਗਵਾਈ’ਚ ਝੁਨੀਰ ਵਿਖੇ ਹੋਈ।ਇਸ ਦੌਰਾਨ 19 ਫਰਵਰੀ ਨੂੰ ਚੰਡੀਗੜ ਦੇ 39 ਸੈਕਟਰ’ਚ ਹੋਣ ਵਾਲੀ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ ਗਈ।ਸੂਬਾ ਪ੍ਰੈੱਸ ਸਕੱਤਰ ਬਾਬੂ ਸਿੰਘ ਫਤਿਹਪੁਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀਆਂ ਮੰਗਾਂ ਮੰਨਣ ਤੋਂ ਟਾਲਮਟੋਲ ਕਰ ਰਹੀ ਹੈ।ਜਿਸ ਕਰਕੇ ਮੁਲਾਜ਼ਮਾਂ ਨੇ ਮਜ਼ਬੂਰੀ ਵੱਸ ਸੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਹੈ,ਦੀ ਕੜੀ ਵੱਜੋ ਚੰਡੀਗੜ੍ਹ ਵਿਖੇ ਵੱਡੀ ਰੈਲੀ ਰੱਖੀ ਗਈ ਹੈ।ਇਸ ਮੌਕੇ ਦਰਬਾਰਾ ਸਿੰਘ,ਰਮੇਸ਼ਵਰ ਝੰਡਾ ਖੁਰਦ,ਭੂਸ਼ਨ ਕੁਮਾਰ ਕੋਟੜਾ,ਇੰਦਰਜੀਤ ਸਰਦੂਲਗੜ੍ਹ,ਬੱਗਾ ਸਿੰਘ ਆਹਲੂਪੁਰ,ਸੁਖਵੀਰ ਸਿੰਘ ਮੀਰਪੁਰ ਹਾਜ਼ਰ ਸਨ।