ਝੰਡਾ ਕਲਾਂ ਦੀ ਸਰਬ ਸਾਂਝੀ ਸੇਵਾ ਸੰਸਥਾ ਨੇ ਲੋੜਵੰਦ ਪਰਿਵਾਰ ਦੀ ਮਦਦ ਕੀਤੀ
ਸਰਦੂਲਗੜ੍ਹ-13 ਮਾਰਚ(ਜ਼ੈਲਦਾਰ ਟੀ.ਵੀ.) ਸਰਬ ਸਾਂਝੀ ਸੇਵਾ ਸੰਸਥਾ ਝੰਡਾ ਕਲਾਂ ਵਲੋਂ ਲੜਕੀ ਦੇ ਵਿਆਹ ਵਾਸਤੇ ਇਕ ਲੋੜਵੰਦ ਪਰਿਵਾਰ ਦੀ ਸਹਾਇਤਾ ਕੀਤੀ ਗਈ।ਸੰਸਥਾ ਦੇ ਮੈਂਬਰ ਬਲਜੀਤਪਾਲ ਸਿੰਘ ਨੇ ਕਿਹਾ ਕਿ ਅਜੋਕੇ ਦੌਰ’ਚ ਅਸਮਾਨਤਾ ਦਾ ਬੋਲਬਾਲਾ ਹੈ।ਬਹੁਤ ਸਾਰੇ ਲੋਕ ਆਰਥਿਕ ਤੰਗੀ ਦਾ ਸੰਤਾਪ ਹੰਢਾ ਰਹੇ ਹਨ।ਸਾਨੂੰ ਬਾਬੇ ਨਾਨਕ ਦੇ ਫ਼ਲਸਫ਼ੇ ਉਪਰ ਪਹਿਰਾ ਦੇਣ ਦੀ ਲੋੜ ਹੈ।ਵੰਡ ਛਕਣ ਦੇ ਸਿਧਾਂਤ ਤੇ ਚਲਦੇ ਹੋਏ ਆਪਣੇ ਆਲੇ ਦੁਆਲੇ ਰਹਿੰਦੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।ਇਸੇ ਸਿਧਾਂਤ ਤੇ ਅਮਲ ਕਰਦਿਆਂ ਝੰਡਾ ਕਲਾਂ ਦੇ ਲੋਕਾਂ ਵੱਲੋਂ ਬਣਾਈ ਸੰਸਥਾ ਲੋੜਵੰਦਾਂ ਦੀ ਬਿਮਾਰੀ ਦਾ ਇਲਾਜ, ਢਹਿ ਗਏ ਘਰਾਂ ਦੀ ਮੁਰੰਮਤ, ਜਨਤਕ ਥਾਵਾਂ ਤੇ ਰੁੱਖ ਲਾਉਣੇ, ਲੜਕੀਆਂ ਦੀ ਸ਼ਾਦੀ ਸਮੇਂ ਆਪਣੀ ਪਹੁੰਚ ਮੁਤਾਬਿਕ ਮਦਦ ਦੇਣ ਦੇ ਉਪਰਾਲੇ ਕਰਦੀ ਰਹਿੰਦੀ ਹੈ।ਬੀਤੇ ਦਿਨੀਂ ਪਿੰਡ ਦੇ ਜ਼ਰੂਰਤਮੰਦ ਮਿਲਖਾ ਸਿੰਘ ਦੀ ਬੇਟੀ ਦੀ ਸ਼ਾਦੀ ਮੌਕੇ ਮਾਇਕ ਸਹਾਇਤਾ ਤੋਂ ਇਲਾਵਾ ਘਰੇਲੂ ਲੋੜ ਦਾ ਸਮਾਨ ਬੈਡ, ਕੂਲਰ, ਅਲਮਾਰੀ, ਮੇਜ-ਕੁਰਸੀਆਂ ਦੇ ਕੇ ਸੇਵਾ ਕੀਤੀ ਗਈ।ਇਸ ਮੌਕੇ ਉਨ੍ਹਾਂ ਦੇ ਨਾਲ ਅਰਸ਼ ਸਿੱਧੂ, ਜਿੰਦੂ ਵਿਰਕ, ਰਮਨ ਸੰਧੂ ਹਾਜ਼ਰ ਸਨ।