ਝੁਨੀਰ ਕੈਂਪ ਦੌਰਾਨ 48 ਅੰਗਹੀਣ ਵਿਅਕਤੀਆਂ ਦੇ ਸਰਟੀਫਿਕੇਟ ਬਣਾਏ
ਸਰਦੂਲਗੜ੍ਹ-25 ਫਰਵਰੀ(ਜ਼ੈਲਦਾਰ ਟੀ.ਵੀ.) ਸਿਵਲ ਹਸਪਤਾਲ ਝੁਨੀਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਨਿਗਰਾਨੀ’ਚ ਅੰਗਹੀਣਤਾ ਸਰਟੀਫਿਕੇਟ ਬਣਾਉਣ ਲਈ ਕੈਂਪ ਲਗਾਇਆ ਗਿਆ।ਡਾ.ਸੰਧੂ ਮੁਤਾਬਿਕ ਇਸ ਦੌਰਾਨ 48 ਸਰਟੀਫਿਕੇਟ ਨਵੇਂ ਬਣਾਏ ਗਏ।ਜਾਂਚ ਉਪਰੰਤ 15 ਉਚੇਰੀ ਸੰਸਥਾ ਨੂੰ ਭੇਜੇ ਗਏ ਤੇ ਪਹਿਲਾਂ ਬਣੇ 67 ਸਰਟੀਫਿਕੇਟਾਂ ਨੂੰ ਯੂ.ਡੀ.ਆਈ.ਡੀ.ਨੰਬਰ ਜਾਰੀ ਕੀਤਾ ਗਿਆ।ਇਸ ਮੌਕੇ ਡਾ.ਰਵਨੀਤ ਕੌਰ,ਡਾ.ਸ਼ਵੀ ਬਜਾਜ,ਡਾ.ਦੀਪਕ ਗਰਗ,ਡਾ.ਜੀਵਨ ਕੁਮਾਰ ਤੋਂ ਇਲਾਵਾ ਬਲਾਕ ਐਜੂਕੇਟਰ ਤਿਰਲੋਕ ਸਿੰਘ,ਨਰਿੰਦਰ ਸਿੰਘ ਸਿੱਧੂ,ਜਗਬੀਰ ਸਿੰਘ,ਅੰਗਰੇਜ਼ ਸਿੰਘ,ਸੁਖਪ੍ਰੀਤ ਸਿੰਘ,ਜਗਪਾਲ ਸਿੰਘ,ਪਰਲਾਦ ਸਿੰਘ,ਸੁਭਾਸ਼ ਚੰਦ,ਕੁਲਵੀਰ ਸਿੰਘ ਹਾਜ਼ਰ ਸਨ।