ਜ਼ਿਲ੍ਹਾ ਹਾਕੀ ਚੈਂਪੀਅਸ਼ਿਪ ਕਰਵਾਈ ਗਈ,ਬੋਹਾ ਤੇ ਫਫੜੇ ਭਾਈਕੇ ਰਹੇ ਜੇਤੂ ਜ਼ਮੀਨੀ ਪੱਧਰ ਤੋਂ ਹਾਕੀ ਨੂੰ ਤਕੜਾ ਕਰਨ ਦੀ ਲੋੜ-ਡਾ.ਮਨਜੀਤ ਰਾਣਾ

ਜ਼ਿਲ੍ਹਾ ਹਾਕੀ ਚੈਂਪੀਅਸ਼ਿਪ ਕਰਵਾਈ ਗਈ,ਬੋਹਾ ਤੇ ਫਫੜੇ ਭਾਈਕੇ ਰਹੇ ਜੇਤੂ ਜ਼ਮੀਨੀ ਪੱਧਰ ਤੋਂ ਹਾਕੀ ਨੂੰ ਤਕੜਾ ਕਰਨ ਦੀ ਲੋੜ-ਡਾ.ਮਨਜੀਤ ਰਾਣਾ

ਜ਼ਮੀਨੀ ਪੱਧਰ ਤੋਂ ਹਾਕੀ ਨੂੰ ਤਕੜਾ ਕਰਨ ਦੀ ਲੋੜ-ਡਾ.ਮਨਜੀਤ ਰਾਣਾ

ਸਰਦੂਲਗੜ੍ਹ-20ਫਰਵਰੀ(ਜ਼ੈਲਦਾਰ ਟੀ.ਵੀ.) ਮਾਨਸਾ ਦੇ ਪਿੰਡ ਫਫੜੇ ਭਾਈਕੇ ਵਿਖੇ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਹਰਮਿੰਦਰ ਸਿੰਘ ਸਿੱਧੂ ਤੇ ਹਰਵਿੰਦਰ ਸਿੰਘ ਬੋਝਾ ਦੀ ਸਰਪ੍ਰਸਤੀ’ਚ ਕਰਵਾਈ ਗਈ।ਜਿਸ ਵਿਚ ਜ਼ਿਲ੍ਹਾ ਭਰ ਤੋਂ ਵੱਖ-ਵੱਖ ਟੀਮਾਂ ਨੇ ਭਾਗ ਲਿਆ।ਸੀਨੀਅਰ ਵਰਗ ਦੇ ਮੁਕਾਬਲਿਆਂ’ਚ ਬੋਹਾ ਦੀ ਟੀਮ ਜੇਤੂ ਰਹੀ।ਜੂਨੀਅਰ ਵਰਗ ਦਾ ਫਾਈਨਲ ਮੁਕਾਬਲਾ ਫਫੜੇ ਭਾਈਕੇ ਦੀ ਟੀਮ ਨੇ ਆਪਣੇ ਨਾਮ ਕੀਤਾ।ਇਨਾਮ ਵੰਡਣ ਦੀ ਰਸਮ ਡਾ.ਮਨਜੀਤ ਰਾਣਾ ਮਾਨਸਾ ਨੇ ਅਦਾ ਕੀਤੀ।ਇਸ ਤੋਂ ਪਹਿਲਾਂ ਡਾ.ਰਾਣਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਮਨੁੱਖ ਦਾ ਮਾਨਸਿਕ ਤੇ ਸਰੀਰਕ ਵਿਕਾਸ ਕਰਦੀਆਂ ਹਨ।ਖੇਡਾਂ ਵਿਚ ਭਾਗ ਲੈਣ ਨਾਲ ਨੌਜਵਾਨਾਂ’ਚ ਅਨੁਸ਼ਾਸਨ,ਆਗਿਆ ਦਾ ਪਾਲਣ,ਸਮੇਂ ਦੇ ਪਾਬੰਦ ਹੋਣ ਜਿਹੇ ਅਨੇਕ ਗੁਣ ਆਪ ਮੁਹਾਰੇ ਆ ਜਾਂਦੇ ਹਨ।ਉਨ੍ਹਾਂ ਕਿਹਾ ਕਿ ਸਾਡੀ ਰਾਸ਼ਟਰੀ ਖੇਡ ਨੂੰ ਜ਼ਮੀਨੀ ਪੱਧਰ ਤੇ ਤਕੜੀ ਕਰਨ ਦੀ ਲੋੜ ਹੈ।ਜਿਸ ਲਈ ਸਰਕਾਰਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

Read Previous

ਐੱਸ.ਆਰ.ਐੱਸ.ਐੱਮ.ਸਕੂਲ ਘੁਰਕਣੀ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Read Next

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸਰਦੂਲਗੜ੍ਹ ਦਾ ਹੋਇਆ ਚੋਣ ਇਜਲਾਸ,ਬਾਬੂ ਸਿੰਘ ਸਰਾਂ ਬਣੇ ਪ੍ਰਧਾਨ

Leave a Reply

Your email address will not be published. Required fields are marked *

Most Popular

error: Content is protected !!