ਜ਼ਿਲ੍ਹਾ ਟੀਕਾਕਰਨ ਅਫ਼ਸਰ ਵਲੋਂ ਸਿਹਤ ਕੇਂਦਰਾਂ ਦਾ ਦੌਰਾ
ਸਰਦੂਲਗੜ੍ਹ-3 ਜਨਵਰੀ (ਜ਼ੈਲਦਾਰ ਟੀ.ਵੀ.) ਸਿਹਤ ਵਿਭਾਗ ਮਾਨਸਾ ਵਲੋਂ ਬੱਚਿਆਂ ਨੂੰ ਨਮੂਨੀਆ ਤੋਂ ਬਚਾਅ ਸਬੰਧੀ ਜਾਗਰੂਕਤਾ ਮੁਹਿੰਮ ਦੇ ਮੱਦੇਨਜ਼ਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਨਵਰੂਪ ਕੌਰ ਨੇ ਸਾਂਸ ਪ੍ਰੋਗਰਾਮ ਤਹਿਤ ਖਿਆਲਾ ਕਲਾਂ,ਕੋਟੜਾ ਤੇ ਭੀਖੀ ਦੇ ਸਿਹਤ ਕੇਂਦਰਾਂ ਦਾ ਦੌਰਾ ਕੀਤਾ।ਉਨ੍ਹਾਂ ਸਿਹਤ ਅਮਲੇ ਨੂੰ ਹਦਾਇਤ ਕੀਤੀ ਕਿ ਆਸ਼ਾ ਵਰਕਰਾਂ ਵਲੋਂ ਘਰਾਂ ਦਾ ਦੌਰਾ ਕਰਨ ਸਮੇਂ ਮਾਪਿਆਂ ਨੂੰ ਨਮੂਨੀਆ ਦੀ ਜਲਦੀ ਨਾਲ ਪਹਿਚਾਣ ਵਾਲੇ ਕੀਤੇ ਜਾ ਸਕਣ ਵਾਲੇ ਲੱਛਣਾਂ ਤੋਂ ਜਾਣੂ ਕਰਵਾਇਆ ਜਾਵੇ।ਉਨ੍ਹਾਂ ਦੱਸਿਆ ਕਿ ਪਸਲੀ ਦਾ ਹੇਠਾਂ ਚਲੇ ਜਾਣਾ,ਸਾਹ ਤੇਜ਼ ਚੱਲਣਾ,ਤੇਜ਼ ਬੁਖਾਰ,ਸੁਸਤੀ ਤੇ ਕਾਂਬਾ ਲੱਗਣ ਜਿਹੇ ਲੱਛਣਾਂ ਤੇ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ।ਨਵਜੰਮੇ ਬੱਚਿਆਂ ਨੂੰ 6 ਮਹੀਨੇ ਮਾਂ ਦਾ ਦੁੱਧ ਦੇਣ ਤੋਂ ਬਾਅਦ ਨਾਲ-ਨਾਲ ਓਪਰੀ ਖੁਰਾਕ ਵੀ ਸ਼ੁਰੂ ਕਰ ਦੇਣੀ ਚਾਹੀਦੀ ਹੈ।ਸੀਨੀਅਰ ਮੈਡੀਕਲ ਅਫ਼ਸਰ ਹਰਦੀਪ ਸਿੰਘ ਨੇ ਦੱਸਿਆ ਕਿ ਸਾਂਸ ਪ੍ਰੋਗਰਾਮ ਦੇ ਜ਼ਰੀਏ 5 ਸਾਲ ਤੱਕ ਦੇ ਬੱਚਿਆਂ ਦੀ ਆਕਸੀਮੀਟਰ ਰਾਹੀਂ ਵੀ ਜਾਂਚ ਕੀਤੀ ਜਾ ਰਹੀ ਹੈ।ਇਸ ਮੌਕੇ ਬਲਾਕ ਐਜੂਕੇਟਰ ਕੇਵਲ ਸਿੰਘ ਆਦਮਕੇ,ਸਿਹਤ ਸੁਪਰਵਾਈਜ਼ਰ ਰਾਮ ਕੁਮਾਰ ਹਾਜ਼ਰ ਸਨ।