ਜਮਹੂਰੀ ਕਿਸਾਨ ਸਭਾ ਵਲੋਂ ਧਰਨਾ 6 ਸਤੰਬਰ ਨੂੰ, ਮਸਲਾ ਨਹਿਰੀ ਪਾਣੀ ਘੱਟ ਮਿਲਣ ਦਾ

ਜਮਹੂਰੀ ਕਿਸਾਨ ਸਭਾ ਵਲੋਂ ਧਰਨਾ 6 ਸਤੰਬਰ ਨੂੰ

ਮਸਲਾ ਨਹਿਰੀ ਪਾਣੀ ਘੱਟ ਮਿਲਣ ਦਾ

ਸਰਦੂਲਗੜ੍ਹ-5 ਸਤੰਬਰ 2024 (ਪ੍ਰਕਾਸ਼ ਸਿੰਘ ਜ਼ੈਲਦਾਰ)
ਜਮਹੂਰੀ ਕਿਸਾਨ ਸਭਾ ਵੱਲੋਂ ਜ਼ਿਲ੍ਹਾ ਮਾਨਸਾ ਦੇ ਐਕਸੀਅਨ ਦਫ਼ਤਰ ਜਵਾਹਰਕੇ ਵਿਖੇ 6 ਸਤੰਬਰ ਨੂੰ ਧਰਨਾ ਲਗਾਇਆ ਜਾਵੇਗਾ। ਜਥੇਬੰਦੀ ਦੇ ਤਹਿਸੀਲ ਪ੍ਰਧਾਨ ਮੰਗਤ ਰਾਮ ਕਰੰਡੀ ਤੇ ਆਗੂ ਰਛਪਾਲ ਸਿੰਘ ਨੇ ਨਾਹਰਾਂ ਤੇ ਕਾਮਰੇਡ ਲਾਲ ਚੰਦ ਨੇ ਦੱਸਿਆ ਕਿ ਭਾਖੜਾ ਨਹਿਰ ‘ਚੋਂ ਪੰਜਾਬ ਦੇ ਹਿੱਸੇ ਦਾ ਪੂਰਾ ਪਾਣੀ ਨਾ ਮਿਲਣ, ਵਾਰ-ਵਾਰ ਬੰਦੀ ਨੂੰ ਲੈ ਕੇ ਕਿਸਾਨ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਹਰ ਖੇਤ ਨੂੰ ਨਹਿਰੀ ਪਾਣੀ ਦੇਣ ਦਾ ਐਲਾਨ ਕਰਦੀ ਹੈ ਤੇ ਦੂਜੇ ਪਾਸੇ ਸਰਦੂਲਗੜ੍ਹ ਤਹਿਸੀਲ ਦੇ ਭਾਖੜਾ ਨਹਿਰ ਨਾਲ ਸਬੰਧਤ ਖੇਤਾਂ ਨੂੰ ਪੰਜਾਬ ਪੈਟਰਨ ਮੁਤਾਬਕ ਪਾਣੀ ਨਾ ਦੇ ਕੇ ਬੇਇਨਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਧਰਨੇ ‘ਚ ਸ਼ਾਮਲ ਹੋਇਆ ਜਾਵੇ।

Read Previous

ਬਿਕਰਮ ਸਿੰਘ ਮੋਫਰ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਵੰਡਾਇਆ, ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ

Read Next

ਸਰਦੂਲਗੜ੍ਹ ਸਿਹਤ ਵਿਭਾਗ ਵਲੋਂ ਪੋਸ਼ਣ ਮਹੀਨੇ ਤਹਿਤ ਜਾਗਰੂਕਤਾ ਕੈਂਪ

Leave a Reply

Your email address will not be published. Required fields are marked *

Most Popular

error: Content is protected !!