ਜਟਾਣਾ ਕਲਾਂ ਵਿਖੇ 10 ਲੜਕੀਆਂ ਦਾ ਕੀਤਾ ਕੰਨਿਆ ਦਾਨ (ਲੋਕਾਂ ਦੇ ਸਹਿਯੋਗ ਨਾਲ ਕਾਰਜ ਸੰਪੂਰਨ ਹੋਇਆ–ਗੁਰਲਾਲ ਭਾਊ ਯੂ.ਐਸ.ਏ.)

.ਜਟਾਣਾ ਕਲਾਂ ਵਿਖੇ 10 ਲੜਕੀਆਂ ਦਾ ਕੀਤਾ ਕੰਨਿਆ ਦਾਨ (ਲੋਕਾਂ ਦੇ ਸਹਿਯੋਗ ਨਾਲ ਕਾਰਜ ਸੰਪੂਰਨ ਹੋਇਆ–ਗੁਰਲਾਲ ਭਾਊ ਯੂ.ਐਸ.ਏ.)

ਲੋਕਾਂ ਦੇ ਸਹਿਯੋਗ ਨਾਲ ਕਾਰਜ ਸੰਪੂਰਨ ਹੋਇਆ–ਗੁਰਲਾਲ ਭਾਊ ਯੂ.ਐਸ.ਏ.

ਸਰਦੂਲਗੜ੍ਹ-26 ਫਰਵਰੀ(ਜ਼ੈਲਦਾਰ ਟੀ.ਵੀ.)ਸਰਵ ਸਾਂਝਾ ਦਸਮੇਸ਼ ਕਲੱਬ ਮਾਨਸਾ ਵਲੋਂ ਪਿੰਡ ਜਟਾਣਾਂ ਕਲਾਂ ਵਿਖੇ ਇਲਾਕੇ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਗਏ।ਸਮਾਜ ਸੇਵੀ ਗੁਰਲਾਲ ਸਿੰਘ ਭਾਊ ਯੂ.ਐਸ.ਏ ਨੇ ਦੱਸਿਆ ਕਿ 10 ਲੜਕੀਆਂ ਦੀ ਸ਼ਾਦੀ ਕੀਤੀ ਗਈ ਹੈ।ਇਸ ਪਵਿੱਤਰ ਕਾਰਜ ਲਈ ਬਾਬਾ ਫਰੀਦ ਵੈੱਲਫੇਅਰ ਸੁਸਾਇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।ਵਿਆਹ ਵਾਲੀਆਂ ਲੜਕੀਆਂ ਨੂੰ ਕੰਨਿਆਂ ਦਾਨ ਵੱਜੋਂ ਲੋੜੀਂਦਾ ਘਰੇਲੂ ਸਮਾਨ ਵੀ ਦਿੱਤਾ ਗਿਆ।ਉਨ੍ਹਾਂ ਕਿਹਾ ਲੋਕਾਂ ਦੇ ਸਹਿਯੋਗ ਨਾਲ ਹੀ ਕਾਰਜ ਸੰਪੂਰਨ ਹੋ ਸਕਿਆ ਹੈ।ਇਸ ਮੌਕੇ ਬਾਬਾ ਸੀਤਾ ਰਾਮ,ਧਰਮਵੀਰ ਸਿੰਘ ਘਰਾਂਗਣਾ,ਬੀਰਬਲ ਸਿੰਘ ਧਾਲੀਵਾਲ,ਡਾ.ਬਿੱਕਰਜੀਤ ਸਿੰਘ ਸਾਧੂਵਾਲਾ,ਹਰਵਿੰਦਰ ਸ਼ਰਮਾ,ਗੁਰਮਤਿ ਸਿਮਘ ਕਾਕਾ ਗਾਦੜ,ਅੰਮ੍ਰਿਤ ਜਟਾਣਾ,ਅਮਨਗੁਰਵੀਰ ਸਿੰਘ,ਕੁਲਦੀਪ ਸਿੰਘ ਝੇਰਿਆਂਵਾਲੀ,ਗੁਰਦੀਪ ਸਿੰਘ,ਡਾ.ਸੰਦੀਪ ਘੰਡ,ਮੇਜਰ ਸਿੰਘ ਤੋਂ ਇਲਾਵਾ ਵਿਆਹ ਵਾਲੇ ਜੋੜਿਆਂ ਦੇ ਮਾਪੇ,ਰਿਸ਼ਤੇਦਾਰ ਤੇ ਹੋਰ ਸਮਾਜ ਸੇਵੀ ਲੋਕ ਹਾਜ਼ਰ ਸਨ।

Read Previous

ਮੁੱਖ ਮੰਤਰੀ ਵਿਕਾਸ ਦੀ ਥਾਂ ਵਿਖਾਵੇ ਨੂੰ ਦੇ ਰਹੇ ਨੇ ਤਰਜੀਹ-ਹਰਸਿਮਰਤ ਕੌਰ ਬਾਦਲ

Read Next

ਨਹਿਰੀ ਪਾਣੀ ਦੀ ਘਾਟ ਦਾ ਸੰਤਾਪ ਹੰਢਾ ਰਹੇ ਨੇ ਸਰਦੂਲਗੜ੍ਹ ਦੇ ਟੇਲਾਂ ਤੇ ਬੈਠੇ ਪਿੰਡ

Leave a Reply

Your email address will not be published. Required fields are marked *

Most Popular

error: Content is protected !!