ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਸਰਦੂਲਗੜ੍ਹ ਵਾਸੀਆਂ ਨੇ ਇਕੱਤਰਤਾ ਕੀਤੀ
ਸਰਦੂਲਗੜ੍ਹ-26 ਜਨਵਰੀ(ਜ਼ੈਲਦਾਰ ਟੀ.ਵੀ.) ਸਥਾਨਕ ਸ਼ਹਿਰ’ਚ ਦਿਨ ਰਾਤ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਸਰਦੂਲਗੜ੍ਹ ਵਾਸੀਆਂ ਨੇ ਪੁਰਾਣਾ ਬਾਜ਼ਾਰ ਮੰਦਰ ਧਰਮਸ਼ਾਲਾ ਵਿਖੇ ਇਕੱਤਰਤਾ ਕੀਤੀ।ਇਸ ਮੌਕੇ ਵਪਾਰੀ ਵਰਗ ਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ।ਸ਼ਹਿਰੀ ਵਾਸ਼ਿੰਦਿਆਂ ਨੇ ਦੋਸ਼ ਲਾਇਆ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮਾੜੀ ਬਿਰਤੀ ਦੇ ਲੋਕ ਅਜਿਹੀਆਂ ਘਟਨਾਵਾਂ ਨੂੰ ਬੇ-ਡਰ ਹੋ ਕੇ ਅੰਜ਼ਾਮ ਦਿੰਦੇ ਹਨ।ਜਿਸ ਦਾ ਖਮਿਆਜਾ ਲੋਕ ਭੁਗਤ ਰਹੇ ਹਨ।ਇਕੱਤਰ ਲੋਕਾਂ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੈਰ-ਸਮਾਜੀ ਅਨਸਰਾਂ ਨੂੰ ਨੱਥ ਪਾਈ ਜਾਵੇ।ਸ਼ਹਿਰ ਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੁਲਿਸ ਦੀ ਨਿਗਰਾਨੀ ਤੇ ਸਖ਼ਤੀ ਹੋਰ ਵਧਾਈ ਜਾਵੇ।ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਪ੍ਰੇਮ ਕੁਮਾਰ ਗਰਗ,ਦਰਸ਼ਨ ਲਾਲ ਮਿੱਤਲ,ਸ਼ਗਨ ਲਾਲ ਅਰੋੜਾ,ਸੱਤਪਾਲ ਰੋੜੀ ਵਾਲੇ,ਸਮਾਜ ਸੇਵੀ ਪ੍ਰਦੀਪ ਕਾਕਾ ਉੱਪਲ ਤੇ ਹੋਰ ਲੋਕ ਹਾਜ਼ਰ ਸਨ।