
ਗੀਤ‘ਪਰਖ ਕੇ’ਨੂੰ ਮਿਲ ਰਿਹੈ ਭਰਪੂਰ ਹੁੰਗਾਰਾ
ਸਰਦੂਲਗੜ੍ਹ- 6 ਫਰਵਰੀ(ਜ਼ੈਲਦਾਰ ਟੀ.ਵੀ.) ਪਿਛਲੇ ਦਿਨੀਂ ਸਪੀਡ ਰਿਕਾਡਜ਼ ਵਲੋਂ ਰਿਲੀਜ਼ ਕੀਤੇ ਗੀਤ‘ਪਰਖ ਕੇ’ਨੂੰ ਨੌਜਵਾਨ ਪੀੜ੍ਹੀ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਇਸ ਸਬੰਧੀ ਗੱਲਬਾਤ ਕਰਦੇ ਹੋਏ ਮਾਨਸਾ ਦੇ ਉੱਭਰਦੇ ਗਾਇਕ ਗੁਨਤਾਜ਼ ਦੰਦੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਗਾਏ ਇਸ ਗੀਤ ਨੂੰ ਸੇਵਕ ਰਾਏਪੁਰ ਨੇ ਲਿਖਿਆ ਤੇ ਕੰਪੋਜ਼ ਕੀਤਾ ਹੈ।ਪ੍ਰਸਿੱਧ ਸੰਗਤਿਕਾਰ ਦੇਸੀ ਕਰਿਊ ਨੇ ਸੰਗੀਤਕ ਧੁਨਾਂ’ਚ ਪਰੋਇਆ ਹੈ।ਵੀਡੀਓ ਫਿਲਮਾਂਕਣ ਬੋਰਨਸਟਾਰ ਫਿਲਮਜ਼ ਵਲੋਂ ਕੀਤਾ ਗਿਆ ਹੈ।ਯੂ-ਟਿਊਬ ਤੇ ਗੀਤ ਨੂੰ ਸੰਗੀਤ ਪ੍ਰੇਮੀਆਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ।ਗਾਇਕ ਦੰਦੀਵਾਲ ਨੇ ਕਿਹਾ ਕਿ ਗੀਤ ਨੂੰ ਬੇਹੱਦ ਪਿਆਰ ਦੇਣ ਬਦਲੇ ਉਹ ਸ੍ਰੋਤਿਆਂ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ।ਇਸ ਮੌਕੇ ਵਿੱਕੀ ਮਾਨਸਾ,ਪ੍ਰੀਤ ਮਾਨ,ਪਾਲੀ ਮਾਨ,ਤਰਸੇਮ ਸੈਕਟਰੀ,ਅਮਨ ਮਾਨ,ਗੱਗੀ ਔਲਖ,ਜੱਗਾ ਦੰਦੀਵਾਲ,ਰਾਮਪਾਲ ਸਿੰਘ ਧਾਲੀਵਾਲ,ਰੂਪ ਬਰਨਾਲਾ ਹਾਜ਼ਰ ਸਨ।