ਖੂਨਦਾਨੀ ਤੋਤਾ ਸਿੰਘ ਹੀਰਕੇ ਨੂੰ ਸਦਮਾ, ਪਤਨੀ ਦੀ ਮੌਤ

ਖੂਨਦਾਨੀ ਤੋਤਾ ਸਿੰਘ ਹੀਰਕੇ ਨੂੰ ਸਦਮਾ, ਪਤਨੀ ਦੀ ਮੌਤ

26 ਮਈ 2024 ਨੂੰ ਹੋਵੇਗੀ ਭੋਗ ਤੇ ਅੰਤਿਮ ਅਰਦਾਸ

ਸਰਦੂਲਗੜ੍ਹ-24 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਜ਼ਿਲ੍ਹੇ ਦੇ ਪਿੰਡ ਹੀਰਕੇ ਦੇ ਸਮਾਜ ਸੇਵੀ ਤੇ ਖੂਨਦਾਨੀ ਤੋਤਾ ਸਿੰਘ ਹੀਰਕੇ ਨੂੰ ਉਨ੍ਹਾਂ ਦੀ ਧਰਮ ਪਤਨੀ ਕਰਮਜੀਤ ਕੌਰ ਦੇ ਅਕਾਲ ਚਲਾਣਾ ਕਰ ਜਾਣ ਨਾਲ ਗਹਿਰਾ ਸਦਮਾ ਲੱਗਿਆ ਹੈ। ਇਸ ਦੁੱਖ ਦੀ ਘੜੀ ‘ਚ ਇਲਾਕੇ ਦੀਆਂ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸਵਰਗੀ ਕਰਮਜੀਤ ਕੌਰ ਦੀ ਆਤਮਿਕ ਸਾਂਤੀ ਲਈ ਰੱਖੇ ਗਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ 26 ਮਈ 2024 (ਐਤਵਾਰ) ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਹੀਰਕੇ ਵਿਖੇ ਹੋਵੇਗੀ।

Read Previous

ਪਿੰਡ ਰਾਮਾਨੰਦੀ ਦੇ ਲੋਕਾਂ ਵਲੋਂ ਜਲਘਰ ਲਈ ਨਹਿਰੀ ਪਾਣੀ ਦੀ ਮੰਗ

Read Next

ਸਰਦੂਲਗੜ੍ਹ ਹਲਕੇ ‘ਚ ਕਾਂਗਰਸ ਹੋਈ ਮਜ਼ਬੂਤ, ਪ੍ਰੋਫੈਸਰ ਜੀਵਨ ਦਾਸ ਬਾਵਾ ਨੇ ਕੀਤੀ ਘਰ ਵਾਪਸੀ

Leave a Reply

Your email address will not be published. Required fields are marked *

Most Popular

error: Content is protected !!