ਖਸਰਾ ਰੁਬੇਲਾ ਦੇ ਖਾਤਮੇ ਲਈ ਟੀਕਾਕਰਨ ਜ਼ਰੂਰੀ – ਡਾ. ਹਰਦੀਪ ਸ਼ਰਮਾ
ਸਰਦੂਲਗੜ੍ਹ – 19 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਨਿਰਦੇਸਾਂ ‘ਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਨਵਰੂਪ ਕੌਰ ਦੀ ਅਗਵਾਈ ‘ਚ ਖਸਰਾ ਰੁਬੇਲਾ ਦੇ ਪੂਰਨ ਖਾਤਮੇ ਲਈ ਸਿਹਤ ਬਲਾਕ ਖਿਆਲਾ ਕਲਾਂ ਵਿਖੇ ਸਿਹਤ ਕਰਮਚਾਰੀਆ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸ਼ਰਮਾ ਨੇ ਕਿਹਾ ਕਿ ਇਸ ਬਿਮਾਰੀ ਦੀ ਹੋਂਦ ਮਿਟਾਉਣ ਲਈ ਸੰਪੂਰਨ ਟੀਕਾਕਰਨ ਜ਼ਰੂਰੀ ਹੈ। ਚਾਲੂ ਵਰ੍ਹੇ ਦੇ ਅੰਤ ਤੱਕ ਇਸ ਨੂੰ ਪੂਰਨ ਰੂਪ ‘ਚ ਖਤਮ ਕਰਨ ਲਈ ਟੀਕਾਕਰਨ ਮੁਹਿੰਮ ਬਾਰੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ 5 ਸਾਲ ਉਮਰ ਤੱਕ ਦੇ ਟੀਕਿਆਂ ਤੋਂ ਵਾਂਝੇ ਰਹੇ ਬੱਚਿਆਂ ਦੀ ਪਹਿਚਾਣ ਕੀਤੀ ਜਾਵੇ।
ਵਿਸ਼ਵ ਸਿਹਤ ਸੰਗਠਨ ਤੋਂ ਸਰਵੇਲੈਂਸ ਮੈਡੀਕਲ ਅਫ਼ਸਰ ਡਾ. ਨਿਵੇਦਿਤਾ ਵਾਸੂਦੇਵ ਨੇ ਕਿਹਾ ਕਿ ਝੌਂਪੜ ਬਸਤੀ ਇਲਾਕਿਆਂ ਅੰਦਰ ਟੀਕਾਕਰਨ ਗਤੀ ਵਧਾਈ ਜਾਵੇ। ਪ੍ਰਾਈਵੇਟ ਹਸਪਤਾਲ ਖਸਰਾ ਰੁਬੇਲਾ ਦੇ ਸ਼ੱਕੀ ਕੇਸਾਂ ਦੀ ਸੂਚਨਾ ਸਿਹਤ ਵਿਭਾਗ ਨੂੰ ਲਾਜ਼ਮੀ ਦੇਣ। ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਟੀਕੇ ਲਗਵਾਉਣ ਲਈ ਉਨ੍ਹਾਂ ਦੇ ਮਾਪਿਆਂ ਪ੍ਰੇਰਿਤ ਕੀਤਾ ਜਾਵੇ।
ਮੈਡੀਕਲ ਅਫ਼ਸਰ ਡਾ. ਬਲਜਿੰਦਰ ਕੌਰ ਨੇ ਦੱਸਿਆ ਕਿ ਖਸਰਾ ਰੁਬੇਲਾ ਵਾਇਰਸ ਨਾਲ ਹੋਣ ਵਾਲਾ ਇਕ ਰੋਗ ਹੈ, ਦੇ ਨਾਲ ਬੁਖਾਰ ਤੇ ਸਰੀਰ ‘ਤੇ ਦਾਣੇ ਨਿਕਲ ਆਉਂਦੇ ਹਨ। ਬਲਾਕ ਐਜੂਕੇਟਰ ਕੇਵਲ ਸਿੰਘ ਨੇ ਰੋਜ਼ਮਰ੍ਹਾ ਟੀਕਾਕਰਨ ਦੇ ਟੀਚੇ ਪੂਰੇ ਕਰਨ ਲਈ ਮਾਈਕਰੋਪਲਾਨ ਤਿਆਰ ਕਰਨ ਤੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਦਾਣਿਆਂ ਨਾਲ ਬੁਖਾਰ ਹੋਣ ਦੀ ਸੂਚਨਾ ਦੇਣ ਲਈ ਸਮੂਹ ਸਟਾਫ ਤੋਂ ਸਹਿਯੋਗ ਦੀ ਮੰਗ ਕੀਤੀ।
One Comment
Good job sir