ਸੱਤਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣ ਦਾ ਮਿਲਿਆ ਭਰੋਸਾ)
ਸਰਦੂਲਗੜ੍ਹ-16 ਨਵੰਬਰ (ਜ਼ੈਲਦਾਰ ਟੀ.ਵੀ.) ਪੰਜਾਬੀ ਯੂਨੀਵਰਸਿਟੀ’ਚ ਲਟਕਦੀਆਂ ਮੰਗਾਂ ਦੇ ਮੱਦੇਨਜ਼ਰ ਲੰਘੀ 9 ਨਵੰਬਰ ਤੋਂ ਧਰਨੇ ਤੇ ਬੈਠੇ ਠੇਕਾ ਭਰਤੀ ਪ੍ਰੋਫੈਸਰਾਂ ਨੇ ਇਕ ਵਾਰ ਧਰਨਾ ਮੁਲਤਵੀ ਕਰ ਦਿੱਤਾ ਹੈ।ਕੰਟਰੈਕਟ ਟੀਚਰਜ਼ ਫਰੰਟ (ਪੰਜਾਬੀ ਯੂਨੀਵਰਸਿਟੀ) ਦੇ ਪ੍ਰਧਾਨ ਪ੍ਰੋ.ਰੁਪਿੰਦਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਇਕ ਨੁਮਾਇੰਦੇ ਦੀ ਬਦੌਲਤ ਸੱੁਖ਼ਦ ਮਾਹੌਲ’ਚ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮੰਗਾਂ ਦੇ ਮਸਲੇ ਤੇ ਵਿਚਾਰ ਚਰਚਾ ਹੋਈ।ਜਿਸ ਦੌਰਾਨ ਸੰਘਰਸ਼ ਦੇ ਰਾਹ ਤੇ ਚੱਲ ਰਹੇ ਪ੍ਰੋਫੈਸਰਾਂ ਨਾਲ ਸੱਤਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣ ਦਾ ਵਾਅਦਾ ਕੀਤਾ ਤੇ ਨਾਲ ਹੀ ਉਨ੍ਹਾਂ ਦੀ ਨਿਯੁਕਤੀ ਮਿਆਦ ਮਈ 2023 ਤੱਕ ਹੋਰ ਵਧਾ ਦਿੱਤੀ ਗਈ।ਇਸੇ ਕਰਕੇ ਜਥੇਬੰਦੀ ਨੇ ਸਾਰਿਆਂ ਦੀ ਸਹਿਮਤੀ ਨਾਲ ਇਕ ਵਾਰ ਧਰਨਾ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।ਇਸ ਮੌਕੇ ਡਾ.ਦਲਬੀਰ ਸਿੰਘ,ਪੁਸ਼ਪਿੰਦਰ ਸਿੰਘ ਤੇ ਰਵੀ ਸ਼ੰਕਰ ਵੀ ਹਾਜ਼ਰ ਸਨ