ਕੌਮਾਂਤਰੀ ਨਰਸਿੰਗ ਦਿਵਸ ਮੌਕੇ ਨਰਸਾਂ ਨੂੰ ਸਨਮਾਨਿਤ ਕੀਤਾ
ਸਰਦੂਲਗੜ੍ਹ – 12 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਮਾਨਸਾ ਦੇ ਸਿਵਲ ਹਸਪਤਾਲ ਖਿਆਲਾ ਕਲਾਂ ਵਲੋਂ ਕੌਮਾਂਤਰੀ ਨਰਸਿੰਗ ਦਿਵਸ ਮੌਕੇ ਸਿਹਤ ਬਲਾਕ ਨਰਸਿੰਗ ਸਟਾਫ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਸੀਨੀਅਰ ਮੈਡੀਕਲ ਅਫਸਰ ਡਾ. ਹਰਦੀਪ ਸ਼ਰਮਾ ਨੇ ਕਿਹਾ 12 ਮਈ ਨੂੰ ਕੌਮਾਂਤਰੀ ਨਰਸਿੰਗ ਦਿਵਸ ਦੁਨੀਆ ਭਰ ‘ਚ ਮਨਾਇਆ ਜਾਂਦਾ ਹੈ।ਇਹ ਦਿਵਸ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਹੈ।ਜਿਸ ਨੇ ਹਮੇਸ਼ਾਂ ਨਰਸਾਂ ਦਾ ਮਾਰਗ ਦਰਸ਼ਨ ਕੀਤਾ ਹੈ।ਇਸ ਮੌਕੇ ਡਾ. ਸ਼ਿਵਾਲੀ ਨੇ ਨਰਸਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ।
ਡਾ. ਬਲਜਿੰਦਰ ਕੌਰ ਨੇ ਕਿਹਾ ਕਿ ਨਰਸਿੰਗ ਦੇ ਖੇਤਰ ‘ਚ ਔਰਤ ਦੀ ਸ਼ਮੂਲੀਅਤ ਮਰੀਜ਼ ਨੂੰ ਆਪਣੇ ਪਰਿਵਾਰ ਵਾਂਗ ਸਾਂਭਣ ਦੇ ਸਮਰੱਥ ਹੋਣ ਦੀ ਸ਼ਾਹਦੀ ਭਰਦੀ ਹੈ, ਜੋ ਬਿਨਾਂ ਵਿਤਕਰੇ ਤੋਂ ਬਿਮਾਰਾਂ ਦੀ ਸੇਵਾ ਕਰਦੀ ਹੈ।ਤੰਦਰੁਸਤ ਹੋ ਕੇ ਵਾਪਸ ਘਰ ਪਰਤਿਆ ਹਰ ਵਿਅਕਤੀ ਹੈ ਨਰਸਾਂ ਨੂੰ ਦਿਲੋਂ ਅਸੀਸਾਂ ਦਿੰਦਾ ਹੈ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਕਿਹਾ ਕਿ ਮਰੀਜ਼ ਦੇ ਸਿਹਤਯਾਬ ਹੋਣ ‘ਚ ਡਾਕਟਰ ਦੇ ਨਾਲ ਨਰਸਿੰਗ ਸਟਾਫ ਦੀਆਂ ਅਣਥੱਕ ਤੇ ਨਿਰਸਵਾਰਥ ਸੇਵਾਵਾਂ ਦਾ ਵੱਡਾ ਯੋਗਦਾਨ ਹੁੰਦਾ ਹੈ।
One Comment
Congratulations