ਕੈਲੀਬਰ ਪਬਲਿਕ ਸਕੂਲ ਬਰਨ ਵਿਖੇ ਸਪੋਰਟਸ ਮੀਟ ਕਰਵਾਈ

ਕੈਲੀਬਰ ਪਬਲਿਕ ਸਕੂਲ ਬਰਨ ਵਿਖੇ ਸਪੋਰਟਸ ਮੀਟ ਕਰਵਾਈ

ਕੈਲੀਬਰ ਪਬਲਿਕ ਸਕੂਲ ਬਰਨ ਵਿਖੇ ਸਪੋਰਟਸ ਮੀਟ ਕਰਵਾਈ

ਸਰਦੂਲਗੜ੍ਹ-23 ਨਵੰਬਰ 2024 (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਜ਼ਿਲ੍ਹੇ ਦੇ ਪਿੰਡ ਬਰਨ ਵਿਖੇ ਕੈਲੀਬਰ ਪਬਲਿਕ ਸਕੂਲ ਵੱਲੋਂ ਦੋ ਦਿਨਾਂ ਸਾਲਾਨਾ ਸਪੋਰਟਸ ਮੀਟ 20, 21 ਨਵੰਬਰ ਨੂੰ ਕਰਵਾਈ ਗਈ। ਰਛਪਾਲ ਸਿੰਘ ਜ਼ਿਲ੍ਹਾ ਕਮਾਂਡੈਂਟ ਮਾਨਸਾ ਤੇ ਡਾਕਟਰ ਵੇਦ ਪ੍ਰਕਾਸ਼ ਸੰਧੂ ਮੈਡੀਕਲ ਅਫਸਰ ਸਰਦੂਲਗੜ੍ਹ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਹਾਜ਼ਰੀ ਲਵਾਈ। ਪਹਿਲੇ ਦਿਨ ਪ੍ਰਾਇਮਰੀ ਵਿਭਾਗ ਦੇ ਨੰਨ੍ਹੇ – ਮੁੰਨ੍ਹੇ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ। ਦੂਜੇ ਦਿਨ ਸਕੂਲ ਦੇ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਹੈਂਡਬਾਲ, ਖੋ-ਖੋ, ਲੰਬੀ ਛਾਲ, ਉੱਚੀ ਛਾਲ, ਦੌੜਾਂ ਦੇ ਸਖ਼ਤ ਮੁਕਾਬਲੇ ਦੇਖਣ ਨੂੰ ਮਿਲੇ। ਕਰਤਾਰ ਸਿੰਘ ਸਰਾਭਾ ਹਾਊਸ ਓਵਰ ਆਲ ਚੈਂਪੀਅਨ ਬਣਿਆ। ਰਬਿੰਦਰ ਨਾਥ ਟੈਗੋਰ ਹਾਊਸ ਦੂਸਰੇ ਸਥਾਨ ਤੇ ਰਿਹਾ। ਖੇਡ ਸਮਾਗਮ ‘ਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਨੇ ਬੱਚਿਆਂ ਨੂੰ ਜ਼ਿੰਦਗੀ ‘ਚ ਸਫ਼ਲਤਾ ਹਾਸਲ ਕਰਨ ਲਈ ਮਿਹਨਤ ਤੇ ਲਗਨ ਨਾਲ ਕੰਮ ਕਰਨ ਦਾ ਸੁਨੇਹਾ ਦਿੱਤਾ। ਪ੍ਰਿੰਸੀਪਲ ਚਰਨਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਮਾਨਸਾ, ਜਤਿੰਦਰ ਸਿੰਘ ਸੋਢੀ ਚੇਅਰਮੈਨ ਮਾਲਵਾ ਗਰੁੱਪ ਆਫ ਕਾਲਜਿਜ, ਡਾ. ਬਿੱਕਰਜੀਤ ਸਿੰਘ ਸਾਧੂਵਾਲਾ, ਹਰਜੀਵਨ ਸਰਾਂ, ਡਾ. ਪਰਦਮਨ ਸ਼ਰਮਾ, ਭਗਵੰਤ ਸਿੰਘ ਝੰਡੂਕੇ, ਪੰਚ ਸਰਪੰਚ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

Read Previous

ਨਾ-ਬਰਾਬਰੀ ਦੇ ਕਾਰਨ ਦੇਸ਼ ਬਰਬਾਦੀ ਵੱਲ-ਅਰਸ਼ੀ, ਮਾਨਸਾ ‘ਚ ਰੈਲੀ 30 ਦਸੰਬਰ ਨੂੰ

Read Next

ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ 25 ਨਵੰਬਰ ਨੂੰ

Leave a Reply

Your email address will not be published. Required fields are marked *

Most Popular

error: Content is protected !!