ਬਲਵਿੰਦਰ ਸਿੰਘ ਕੋਟਧਰਮੂ ਬਣੇ ਪ੍ਰਧਾਨ
ਸਰਦੂਲਗੜ੍ਹ – 28 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ) ਕੋਟਧਰਮੂ ਵਿਖੇ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਰਦੂਲਗੜ੍ਹ ਦੀ ਜਥੇਬੰਦਕ ਕਾਨਫਰੰਸ ਸਾਥੀ ਬਲਵਿੰਦਰ ਸਿੰਘ ਕੋਟਧਰਮੂ, ਸਾਧੂ ਸਿੰਘ ਰਾਮਾਨੰਦੀ, ਸਾਥੀ ਜਗਸੀਰ ਸਿੰਘ ਝੁਨੀਰ ਤੇ ਮਹਿੰਦਰ ਸਿੰਘ ਝੰਡਾ ਕਲਾਂ ਦੀ ਪ੍ਰਧਾਨਗੀ ‘ਚ ਹੋਈ। ਸਭ ਤੋਂ ਪਹਿਲਾਂ ਵਿੱਛੜੇ ਸਾਥੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ।ਕਾਨਫਰੰਸ ਦਾ ਉਦਘਾਟਨ ਕਰਦਿਆਂ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੋਹਾਨ ਨੇ ਕਿਹਾ ਕਿ ਸੰਨ 1936 ਦੌਰਾਨ ਹੋਂਦ ਵਿਚ ਆਈ ਕੱੁਲ ਹਿੰਦ ਕਿਸਾਨ ਸਭਾ ਦੇਸ਼ ਦੀ ਸਭ ਤੋਂ ਪੁਰਾਣੀ ਕਿਸਾਨ ਜਥੇਬੰਦੀ ਹੈ।ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਆਲ ਇੰਡੀਆ ਕਿਸਾਨ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਸਾਥੀ ਮਲਕੀਤ ਸਿੰਘ ਮੰਦਰਾਂ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ੍ਹ ਸਰਕਾਰ ਦੀ ਲਾਪ੍ਰਵਾਹੀ ਦਾ ਨਤੀਜ਼ਾ ਹਨ। ਪੰਜਾਬ ਸਰਕਾਰ ਹੁਣ ਤੱਕ ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜ਼ਾਾ ਨਹੀਂ ਦੇ ਸਕੀ। ਇਸ ਮੌਕੇ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਸਾਥੀ ਜਗਰਾਜ ਸਿੰਘ ਹੀਰਕੇ ਨੇ 13 ਮੈਂਬਰੀ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ। ਜਿਸ ਵਿੱਚ ਬਲਵਿੰਦਰ ਸਿੰਘ ਕੋਟਧਰਮੂ ਨੂੰ ਪ੍ਰਧਾਨ, ਜਗਸੀਰ ਸਿੰਘ ਝੁਨੀਰ ਨੂੰ ਸਕੱਤਰ, ਸਾਧੂ ਸਿੰਘ ਰਾਮਾਨੰਦੀ ਨੂੰ ਖਜ਼ਾਨਚੀ, ਬਲਦੇਵ ਸਿੰਘ ਉੱਡਤ, ਲਾਭ ਸਿੰਘ ਭੰਮੇ, ਬਿੱਕਰ ਸਿੰਘ ਚਾਹਿਲਾਂਵਾਲੀ ਮੀਤ ਪ੍ਰਧਾਨ, ਜਲੌਰ ਸਿੰਘ ਕੋਟਧਰਮੂ, ਗੁਰਤੇਜ ਸਿੰਘ ਬਾਜੇਵਾਲਾ ਸਹਾਇਕ ਸਕੱਤਰ, ਗੁਰਪਿਆਰ ਸਿੰਘ ਫੱਤਾ, ਲਛਮਣ ਸਿੰਘ ਉੱਲਕ, ਹਰਮੇਸ਼ ਸਿੰਘ ਹੀਰਕੇ ਤੇ ਮਹਿੰਦਰ ਸਿੰਘ ਝੰਡਾ ਕਲਾਂ ਨੂੰ ਵਰਕਿੰਗ ਕਮੇਟੀ ਮੈਂਬਰ ਚੁਣਿਆ ਗਿਆ।