ਕਿਸਾਨ ਆਗੂ ਜਗਸੀਰ ਸਿੰਘ ਝੁਨੀਰ ਦੇ ਸਵਰਗੀ ਪਿਤਾ ਨੂੰ ਸ਼ਰਧਾਂਜਲੀਆਂ
ਸਰਦੂਲਗੜ੍ਹ-13 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਸਾਥੀ ਜਗਸੀਰ ਸਿੰਘ ਝੁਨੀਰ ਦੇ ਪਿਤਾ ਰਸਾਲ ਸਿੰਘ ਸੰਧੂ ਦੀ ਅੰਤਿਮ ਅਰਦਾਸ ਉਪਰੰਤ ਰਾਜਸੀ, ਸਮਾਜਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਕਾਗਰਸੀ ਆਗੂ ਬਿਕਰਮ ਸਿੰਘ ਮੋਫਰ, ਕਾਮਰੇਡ ਕ੍ਰਿਸ਼ਨ ਚੌਹਾਨ, ਐਡਵੋਕੇਟ ਕੁਲਵਿੰਦਰ ਸਿੰਘ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਦੁਆ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਿਕ ਤੇ ਜਥੇਬੰਦਕ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸਰਪ੍ਰਸਤ ਜੁਗਰਾਜ ਸਿੰਘ ਹੀਰਕੇ, ਦਲਜੀਤ ਮਾਨਸ਼ਾਹੀਆ, ਰੂਪ ਸਿੰਘ ਢਿੱਲੋਂ, ਮਲਕੀਤ ਸਿੰਘ ਮੰਦਰਾਂ, ਬਲਵਿੰਦਰ ਸਿੰਘ ਕੋਟਧਰਮੂ, ਭੁਪਿੰਦਰ ਸਿੰਘ ਗੁਰਨੇ, ਕਰਨੈਲ ਭੀਖੀ, ਪੂਰਨ ਸਿੰਘ, ਮਨਜੀਤ ਸਿੰਘ ਉੱਲਕ, ਦਰਸ਼ਨ ਸਿੰਘ ਜਟਾਣਾ, ਪਰਸ਼ੋਤਮ ਗਿੱਲ, ਨਿਰਮਲ ਸਿੰਘ ਝੰਡੂਕੇ, ਅਮਰਜੀਤ ਖੋਖਰ, ਅਮਰੀਕ ਸਿੰਘ ਝੁਨੀਰ, ਗੁਰਸੇਵਕ ਸਿੰਘ ਖਹਿਰਾ, ਰਾਜਵਿੰਦਰ ਸਿੰਘ ਝੁਨੀਰ, ਜਗਜੀਤ ਸਿੰਘ ਸੰਧੂ, ਜਗਦੇਵ ਸਿੰਘ ਘੁਰਕਣੀ, ਬਿੱਕਰ ਸਿੰਘ ਮਾਖਾ, ਬਾਬੂ ਸਿੰਘ ਫਤਹਿਪੁਰ ਤੇ ਵੱਡੀ ਗਿਣਤੀ ‘ਚ ਹੋਰ ਲੋਕ ਹਾਜ਼ਰ ਸਨ।