ਕਿਸਾਨਾਂ ਨੇ ਕਾਨੂੰਨੀ ਖਰੜੇ ਦੀਆਂ ਕਾਪੀਆਂ ਸਾੜੀਆਂ
ਸਰਦੂਲਗੜ੍ਹ- 14 ਜਨਵਰੀ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸਰਦੂਲਗੜ੍ਹ ਮੋਰਚੇ ਵਿਚ ਸ਼ਾਮਲ ਵੱਖ-ਵੱਖ ਜਥੇਬੰਦੀਆ ਵਲੋਂ ਕੇਂਦਰ ਸਰਕਾਰ ਦੁਆਰਾ ਰਾਜ ਸਰਕਾਰਾਂ ਨੂੰ ਖੇਤੀ ਨੀਤੀ ਨਾਲ ਸਬੰਧਿਤ ਭੇਜੇ ਕਾਨੂੰਨੀ ਖਰੜੇ ਦੀਆਂ ਕਾਪੀਆਂ ਸਾੜੀਆਂ ਗਈਆਂ। ਕਿਸਾਨ ਆਗੂਆਂ ਨੇ ਕਿਹਾ ਕੇਂਦਰ ਵਿੰਗੇ-ਟੇਢੇ ਢੰਗ ਤੀਰਕਿਆਂ ਦਿੱੀ ਸਮਘਰਸ਼ ਦੌਰਾਨ ਰੱਦ ਕੀਤੇ ਗਏ ਖੇਤੀ ਕਾਨੂੰਨ ਲਾਗੂ ਕਰਨ ਦੀ ਫਿਰਾਕ ਵਿਚ ਹੇੈ ਪਰ ਕਿਸੇ ਵੀ ਕੀਮਤ ‘ਤੇ ਮੋਦੀ ਸਰਕਰ ਦੇ ਮਨਸੂਬੇ ਪੂਰੇ ਨਹੀਂ ਹੋਣ ਦੇਣਗੇ।ਇਸ ਮੌਕੇ ਹਰਪਾਲ ਸਿੰਘ ਮੀਰਪੁਰ, ਕਾਮਰੇਡ ਲਾਲ ਚੰਦ, ਮਲੂਕ ਸਿੰਘ, ਜਗਰਾਜ ਸਿੰਘ, ਕਾਕਾ ਸਿੰਘ, ਜਗਜੀਤ ਸਿੰਘ, ਲੀਲਾ ਸਿੰਘ, ਜੀਤਾ ਸਿੰਘ, ਰਾਜੂ ਸਿੰਘ ਹਾਜ਼ਰ ਸਨ।