ਕਿਸਾਨਾਂ ‘ਤੇ ਜਬਰ ਨਹੀਂ ਹੋਵੇਗਾ ਬਰਦਾਸ਼ਤ – ਮੋਫਰ
ਸਰਦੂਲਗੜ 28 ਫ਼ਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)
ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਗਰੰਟੀ ਅਧੀਨ ਲਿਆਉਣ ਲਈ ਕਿਸਾਨੀ ਅੰਦੋਲਨ ਦੇ ਹੱਕ ਵਿਚ ਪੰਜਾਬ ਕਾਂਗਰਸ ਦੇ ਪ੍ਰੋਗਰਾਮ ਤਹਿਤ ਬਿਕਰਮ ਸਿੰਘ ਮੋਫਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ, ਜ਼ਿਲ੍ਹਾ ਕੋਆਰਡੀਨੇਟਰ ਜੇ. ਪੀ. ਪਵਾਰ ਦਿੱਲੀ ਦੁਆਰਾ ਟਰੈਕਟਰਾਂ ਰਾਹੀਂ ਸਿਰਸਾ ਮਾਨਸਾ ਸੜਕ ‘ਤੇ ਭੰਮੇ ਕਲਾਂ ਤੋਂ ਫੱਤਾ ਮਾਲੋਕਾ ਤੱਕ ਰੋਸ ਮਾਰਚ ਕੱਢਿਆ। ਕਾਂਗਰਸੀ ਆਗੂਆ ਨੇ ਕਿਹਾ ਤਿੰਨ ਖੇਤੀ ਕਾਲੇ ਕਾਨੂੰਨਾਂ ਖਿਲਾਫ ਕਿਸਾਨਾਂ ਨੂੰ ਵੱਡਾ ਸੰਘਰਸ਼ ਲੜਨਾ ਪਿਆ। ਜਿਸ ਦੌਰਾਨ ਸੈਂਕੜੇ ਕਿਸਾਨ ਸ਼ਹੀਦ ਹੋਏ। ਇਸ ਵਾਰ ਵੀ ਖਨੌਰੀ ਤੇ ਸਿੰਘੂ ਬਾਰਡਰ ਤੇ ਬੈਠੈ ਕਿਸਾਨਾਂ ‘ਤੇ ਜਬਰ ਕੀਤਾ ਜਾ ਰਿਹਾ ਹੈ, ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਿਧਾਨ ਸਭਾ ਇੰਚਾਰਜ ਕੁਲਜੀਤ ਸਿੰਘ, ਸਰਪੰਚ ਪੋਹਲੋਜੀਤ ਸਿੰਘ, ਸਰਪੰਚ ਬਲਵਿੰਦਰ ਸਿੰਘ ਚੈਨੇਵਾਲਾ, ਸਰਜੀਵਨ ਸਿੰਘ, ਹਲਕਾ ਯੂਥ ਪ੍ਰਧਾਨ ਲਛਮਣ ਸਿੰਘ ਦਸੌਂਧੀਆ, ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰ ਵਾਲਾ ,ਮੰਡਲ ਪ੍ਰਧਾਨ ਬਲਜੀਤ ਸਿੰਘ ਧਿੰਗੜ ਮੰਡਲ ਪ੍ਰਧਾਨ ਅੰਗਰੇਜ਼ ਸਿੰਘ ਮੀਆਂ, ਸਾਬਕਾ ਸਰਪੰਚ ਮਹਿੰਦਰ ਸਿੰਘ ਭੰਮੇ ਕਲਾਂ, ਰਾਮ ਸਿੰਘ ਮੈਂਬਰ, ਖੁਸ਼ਵਿੰਦਰ ਸਿੰਘ ਝਨੀਰ, ਤੇਜਾ ਸਿੰਘ ਟੈਣੀ ਝੁਨੀਰ ਐਡਵੋਕੇਟ ਅਮਨਦੀਪ ਸਿੰਘ ਝੁਨੀਰ, ਜਿੰਮੀ ਮਾਖਾ, ਲਾਭ ਸਿੰਘ ਸਰਪੰਚ ਲਾਲਿਆਂਵਾਲੀ, ਜਗਤਾਰ ਸਿੰਘ ਬੁਰਜ, ਰਾਵਲ ਸਿੰਘ, ਮਨਜੀਤ ਸਿੰਘ ਕੋਟਧਰਮੂ, ਜਗਤਾਰ ਸਿੰਘ ਪੰਚ ਮੋਫਰ, ਗੁਰਪਾਲ ਸਿੰਘ ਕਾਕਾ ਮੋਫਰ, ਕੁਲਵਿੰਦਰ ਸਿੰਘ ਮੋਫਰ ਹਾਜ਼ਰ ਸਨ।