ਕਾਹਨੇਵਾਲਾ ਸਕੂਲ ਦੀ ਵਨੀਤਾ ਨੇ ਹਾਸਲ ਕੀਤੇ ਸ਼ਤ-ਪ੍ਰਤੀਸ਼ਤ (500/500) ਅੰਕ

ਸਰਦੂਲਗੜ੍ਹ-5 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜੇ ‘ਚ ਸਰਕਾਰੀ ਪ੍ਰਾਇਮਰੀ ਸਕੂਲ ਕਾਹਨੇਵਾਲਾ ਦੀ ਵਨੀਤਾ ਨੇ ਸ਼ਤ-ਪ੍ਰਤੀਸ਼ਤ (500/500) ਅੰਕ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ। ਸਕੂਲ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਕੁੱਲ 15 ਵਿਦਿਆਰਥੀ ਨੇ ਇਮਤਿਹਾਨ ਦਿੱਤਾ ਸੀ। ਹਰੀਸ਼ਕਾ 482 ਤੇ ਰਿਿਦਮਾ 470 ਅੰਕਾਂ ਨਾਲ ਸਕੂਲ ‘ਚੋਂ ਕ੍ਰਮਵਾਰ ਦੂਜੇ ਤੀਜੇ ਸਥਾਨ ਤੇ ਰਹੇ। ਇਸ ਤੋਂ ਇਲਾਵਾ ਬਾਕੀ ਸਾਰੇ ਵਿਦਿਆਰਥੀਆਂ ਨੇ ਵੀ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਜਮਾਤ ਇੰਚਾਰਜ ਅਸ਼ੋਕ ਕੁਮਾਰ ਤੇ ਦੂਸਰੇ ਅਧਿਆਪਕਾਂ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਚੰਗੀ ਕਾਰਗੁਜ਼ਾਰੀ ਬਦਲੇ ਸ਼ਾਬਾਸ਼ ਦਿੱਤੀ।

Read Previous

ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ‘ਚ ਬਣਿਆ ਚੋਣ ਮਨੋਰਥ ਪੱਤਰ ਹੋਵੇਗਾ ਲੋਕ ਪੱਖੀ – ਸੋਢੀ

Read Next

ਥਿੜਕਦੇ ਪੰਜਾਬ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ- ਹਰਮਿਸਰਤ ਕੌਰ ਬਾਦਲ

Leave a Reply

Your email address will not be published. Required fields are marked *

Most Popular

error: Content is protected !!