
ਕਾਹਨੇਵਾਲਾ ਪਿੰਡ ਦੇ ਸਰਪੰਚ ਮਹਿੰਦਰ ਸਹਾਰਨ ਨੂੰ ਸਦਮਾ, ਭਰਾ ਦੀ ਮੌਤ
ਸਰਦੂਲਗੜ੍ਹ-13 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਜ਼ਿਲ੍ਹੇ ਦੇ ਪਿੰਡ ਕਾਹਨੇਵਾਲਾ ਦੇ ਸਰਪੰਚ ਮਹਿੰਦਰ ਸਹਾਰਨ ਨੂੰ ਉਸ ਵਕਤ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਛੋਟੇ ਭਰਾ ਮਦਨ ਲਾਲ (45) ਦਾ ਦੇਹਾਂਤ ਹੋ ਗਿਆ। ਇਲਾਕੇ ਦੀਆਂ ਰਾਜਨੀਤਕ ਸ਼ਖਸੀਅਤਾਂ ਤੋਂ ਇਲਾਵਾ ਸਮਾਜ ਸੇਵੀ, ਭਰਾਤਰੀ ਜਥੇਬੰਦੀਆਂ ਤੇ ਖੇਡ ਕਲੱਬਾਂ ਦੇ ਨੁਮਾਇੰਦਿਆਂ ਨੇ ਸਹਾਰਨ ਪਰਿਵਾਰ ਨਾਲ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵਰਗੀ ਮਦਨ ਲਾਲ ਦੀ ਨਮਿੱਤ ਰੱਖੇ ਗਏ ਗਰੁੜ ਪੁਰਾਣ ਪਾਠ ਦਾ ਭੋਗ ਤੇ ਅੰਤਿਮ ਅਰਦਾਸ 21 ਅਕਤੂਬਰ 2024 (ਸੋਮਵਾਰ) ਨੂੰ ਬਾਅਦ ਦੁਪਹਿਰ ਕਾਹਨੇਵਾਲਾ ਵਿਖੇ ਹੋਵੇਗੀ।