ਕਾਰਟੂਨ ਫਿਲਮ ਦਾਸਤਾਨ-ਏ-ਸਰਹਿੰਦ ਤੇ ਰੋਕ ਲਗਾਉਣ ਦੀ ਮੰਗ
ਸਰਦੂਲਗੜ੍ਹ-25 ਨਵੰਬਰ(ਜ਼ੈਲਦਾਰ ਟੀ.ਵੀ.) ਸਿੱਖ ਭਾਈਚਾਰੇ ਵਲੋਂ ਕਾਰਟੂਨ ਫਿਲਮ ਦਾਸਤਾਨ-ਏ-ਸਰਹਿੰਦ ਦੇ ਖਿਲਾਫ ਝੁਨੀਰ ਵਿਖੇ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ।ਪ੍ਰਦਰਸ਼ਨਕਾਰੀ ਹੁਸ਼ਿਆਰ ਸਿੰਘ ਝੰਡਾ ਕਲਾਂ ਨੇ ਦੱਸਿਆ ਕਿ ਉਪਰੋਕਤ ਫਿਲਮ ਸਿੱਖ ਰਹੁਰੀਤਾਂ ਦੇ ਬਿਲਕੁਲ ਉਲਟ ਹੈ।ਇਸ ਦੀ ਪੇਸ਼ਕਾਰੀ ਨਾਲ ਸਿੱਖ ਸਿਧਾਂਤਾ ਨੂੰ ਵੱਡੀ ਢਾਹ ਲੱਗ ਸਕਦੀ ਹੈ।ਇਕੱਤਰ ਸਿੱਖ ਸੰਗਤ ਦੀ ਮੰਗ ਹੈ ਕਿ ਦਾਸਤਾਨੇ-ਏ ਸਰਹਿੰਦ ਫਿਲਮ ਨੂੰ ਦਿਖਾੳਣ ਤੇ ਰੋਕ ਲਗਾਈ ਜਾਵੇ।ਜਿਸ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅੱਗੇ ਲੱਗ ਕੇ ਕਾਨੂੰਨੀ ਚਾਰਾਜੋਈ ਕਰਨੀ ਚਾਹੀਦੀ ਹੈ।ਇਸ ਮੌਕੇ ਟੇਕ ਸਿੰਘ,ਹਰਬੰਤ ਸਿੰਘ,ਸਾਗਰ ਸਿੰਘ,ਚਰਨਜੀਤ ਸਿੰਘ,ਨੈਬ ਸਿੰਘ,ਜਗਦੇਵ ਸਿੰਘ,ਗੁਲਾਬ ਸਿੰਘ,ਜਗਸੀਰ ਸਿੰਘ,ਸਵਰਨ ਸਿੰਘ ਕੋਟਧਰਮੂ,ਭੋਲਾ ਸਿੰਘ,ਖੁਸ਼ਵਿੰਦਰ ਸਿੰਘ,ਸੰਦੀਪ ਸਿੰਘ,ਭਵਜੋਤ ਸਿੰਘ ਹਾਜ਼ਰ ਸਨ।