ਕਾਗਜ਼ੀ ਮਸ਼ਹੂਰੀ ਤੋਂ ਬਿਨਾਂ ਪੰਜਾਬ ਸਰਕਾਰ ਕੋਲ ਕੁਝ ਵੀ ਨਹੀਂ – ਮੋਫਰ ਰਾਜ ਅੰਦਰ ਅਮਨ ਕਾਨੂੰਨ ਦੀ ਹਾਲਤ ਖਸਤਾ – ਬਿਕਰਮ ਸਿੰਘ ਮੋਫਰ
ਸਰਦੂਲਗੜ੍ਹ-17 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵਲੋਂ ਰਾਜ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਦਿੱਤੇ ਗਏ ਧਰਨੇ ਦੇ ਸੱਦੇ ‘ਤੇ ਬਲਾਕ ਸਰਦੂਲਗੜ੍ਹ ਦੀ ਕਾਂਗਰਸ ਵਲੋਂ ਡੀ. ਐੱਸ. ਪੀ. ਦੇ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ। ਜਿਸ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਪੰਜਾਬ ਸਰਕਾਰ ਨੂੰ ਹਰ ਮੁਹਾਜ਼ ‘ਤੇ ਫੇਲ ਦੱਸਦੇ ਹੋਏ ਕਿਹਾ ਕਿ ਸੂਬੇ ਅੰਦਰ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਦਿਨ ਦਿਹਾੜੇ ਲੁੱਟ-ਖੋਹ ਤੇ ਕਤਲੋ-ਗਾਰਤ ਜਿਹੀਆਂ ਵਾਰਦਾਤਾਂ ਆਮ ਵਾਪਰ ਰਹੀਆਂ ਹਨ। ਸ਼ਰੇਆਮ ਨਸ਼ਾ ਵਿਕ ਰਿਹਾ ਹੈ।ਭ੍ਰਿਸ਼ਟਾਚਾਰ ‘ਤੇ ਕੋਈ ਨਕੇਲ ਨਹੀਂ। ਮਾਨ ਸਰਕਾਰ ਕੋਲ ਆਪਣੀ ਕਾਗਜ਼ੀ ਮਸ਼ਹੂਰੀ ਤੋਂ ਬਿਨਾਂ ਜਨਤਾ ਨੂੰ ਦੇਣ ਲਈ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਚਲਦਾ ਕਰ ਦੇਣਗੇ ਤੇ ਕਾਂਗਰਸੀ ਪਾਰਟੀ ਵੱਡੀ ਬਹੁਮਤ ਨਾਲ ਸਰਕਾਰ ਬਣਾਵੇਗੀ। ਧਰਨੇ ਉਪਰੰਤ ਡੀ. ਐੱਸ. ਪੀ. ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ, ਰਾਮ ਕ੍ਰਿਸਨ ਜਟਾਣਾ, ਥੂਥ ਹਲਕਾ ਪ੍ਰਧਾਨ ਲਛਮਣ ਸਿੰਘ ਸਿੱਧੂ ਦਸੌਧੀਆ, ਐਡਵੋਕੇਟ ਭੁਪਿੰਦਰ ਸਿੰਘ ਸਰਾਂ, ਰਾਮ ਸਿੰਘ ਸਰਦੂਲਗੜ੍ਹ, ਸਤਪਾਲ ਵਰਮਾ, ਸ਼ਿਵਤਾਜ ਪੰਡਤ, ਗੋਰਾ ਸੋਨੀ, ਮਾਲ੍ਹਾ ਸਿੰਘ ਮੀਰਪੁਰ, ਬਲਜੀਤ ਸਿੰਘ ਧਿੰਗੜ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।