ਸੰਘਰਸ਼ ਦੀ ਵਿੱਢਣ ਦੀ ਚਿਤਾਵਨੀ
ਸਰਦੂਲਗੜ੍ਹ-12 ਅਪ੍ਰੈਲ (ਜ਼ੈਲਦਾਰ ਟੀ.ਵੀ,) ਖਰੀਦ ਏਜੰਸੀਆਂ ਵਲੋਂ ਕਣਕ ਦੀ ਖਰੀਦ ਕਰਨ ਸਮੇਂ ਸਰਕਾਰੀ ਰੇਟਾਂ ‘ਚ ਕੀਤੀ ਜਾ ਰਹੀ ਕਟੌਤੀ ਦਾ ਕਿਸਾਨ ਜਥੇਬੰਦੀਆਂ ਨੇ ਸਖ਼ਤ ਵਿਰੋਧ ਜਤਾਇਆ ਹੈ।
ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ, ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਅਗਵਾਈ ‘ਚ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਕਿਸਾਨਾਂ ਨੇ 11 ਅਪ੍ਰੈਲ 2023 ਨੂੰ ਮਾਰਕਿਟ ਕਮੇਟੀ ਸਰਦੂਲਗੜ੍ਹ ਤੇ ਆੜਤੀਆ ਭਾਈਚਾਰੇ ਨਾਲ ਇਕੱਤਰਤਾ ਕੀਤੀ।
ਉਪਰੋਕਤ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕਣਕ ਦਾ ਸਰਕਾਰੀ ਰੇਟ 2125 ਰੁ. ਪ੍ਰਤੀ ਕੁਇੰਟਲ ਰੱਖਿਆ ਹੈ।ਕਣਕ ਦੀ ਗੁਣਵੱਤਾ ਨੂੰ ਮਾੜੀ ਦੱਸ ਕੇ ਏਜੰਸੀਆਂ ਪ੍ਰਤੀ ਕੁਇੰਟਲ ਰੇਟ 31 ਰੁ. 87 ਪੈਸੇ ਘੱਟ ਲਗਾਉਂਦੀਆ ਹਨ।ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਕਿਸਾਨ ਆਗੂਆਂ ਮੁਤਾਬਿਕ ਸਰਦੂਲਗੜ੍ਹ ਮੰਡੀ‘ਚ ਕਣਕ ਦੀ ਖਰੀਦ ਬੰਦ ਹੈ।ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਫਸਲ ਦਾ ਪੂਰਾ ਮੱੁਲ ਦਿੱਤਾ ਜਾਵੇ।ਮਾੜੀ ਗੁਣਵੱਤਾ ਦੇ ਘਾਟੇ ਦੀ ਭਰਪਾਈ ਪੰਜਾਬ ਸਰਕਾਰ ਵਲੋਂ ਕੀਤੀ ਜਾਵੇ।ਸੰਯੁਕਤ ਕਿਸਾਨ ਮੋਰਚੇ ਦੀ ਤਰਫੋਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਮਸਲੇ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਮਲਕੀਤ ਸਿੰਘ ਜੌੜਕੀਆਂ, ਗੁਰਬਖਸ਼ ਸਿੰਘ ਨੰਦਗੜ੍ਹ, ਮੱਖਣ ਸਿੰਘ ਉੱਲਕ, ਲਾਟ ਸਿੰਘ ਝੰਡਾ ਕਲਾਂ, ਤੇਜਾ ਸਿੰਘ ਹਾਜ਼ਰ ਸਨ।