ਆਊਟਸੋਰਸਿੰਗ ਵਰਕਰਾਂ ਨੂੰ ਪੱਕੇ ਕਰੇ ਸਰਕਾਰ – ਉੱਡਤ
ਸਰਦੂਲਗੜ੍ਹ-2 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸਿੰਗ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਜਥੇਬੰਦਕ ਕਾਨਫਰੰਸ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਗੁਰਦੇਵ ਸਿੰਘ ਨਿਹੰਗ, ਪਵਨ ਕੁਮਾਰ, ਸੱਤਪਾਲ ਸਿੰਘ ਦੀ ਪ੍ਰਧਾਨਗੀ ‘ਚ ਮਾਨਸਾ ਵਿਖੇ ਹੋਈ। ਸਭ ਤੋਂ ਪਹਿਲਾਂ ਵਿੱਛੜੇ ਸਾਥੀਆਂ ਨੂੰ ਯਾਦ ਕੀਤਾ ਗਿਆ। ਉਦਘਾਟਨ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ। ਉਨ੍ਹਾਂ ਕਿਹਾ ਕਿ ਸਮੇ ਦੇ ਹਾਕਮਾ ਦੁਆਰਾ ਲਿਆਂਦੀ ਆਊਟਸੋਰਸਿੰਗ ਵਰਕਰਾ ਦੀ ਨੀਤੀ ਦਾ ਮਕਸਦ ਵਰਕਰਾਂ ਦੀ ਆਰਥਿਕ ਲੁੱਟ ਕਰਨ ਤੋ ਸਿਵਾਏ ਕੁਝ ਵੀ ਨਹੀਂ। ਏਟਕ ਆਗੂ ਨੇ ਕਿਹਾ ਕਿ ਮਾਨ ਸਰਕਾਰ ਨੂੰ ਉਕਤ ਵਰਕਰਾਂ ਨੂੰ ਪੱਕੇ ਕਰਨ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਇਸ ਮੌਕੇ ਗੁਰਦੇਵ ਸਿੰਘ ਨਿਹੰਗ ਨੂੰ ਪ੍ਰਧਾਨ, ਪਵਨ ਕੁਮਾਰ ਸਕੱਤਰ, ਗੋਗੀ ਸਿੰਘ ਭੀਖੀ ਤੇ ਸੰਜੂ ਕੁਮਾਰ ਮੀਤ ਪ੍ਰਧਾਨ, ਰਵਿੰਦਰ ਸਿੰਘ ਤੇ ਰਾਜ ਸਿੰਘ ਸਰਦੂਲਗੜ੍ਹ ਮੀਤ ਸਕੱਤਰ, ਕੁਲਵਿੰਦਰ ਸਿੰਘ ਵਿੱਤ ਸਕੱਤਰ ਚੁਣੇ ਗਏ।