ਈ.ਪੀ.ਐਫ.ੳ.ਨੇ ਵੱਧ ਤਨਖਾਹ ਤੇ ਪੈਨਸ਼ਨ ਸਬੰਧੀ ਅਰਜ਼ੀਆਂ ਦੇਣ ਦੀ ਆਖਰੀ ਮਿਤੀ ਵਧਾਈ।

ਈ.ਪੀ.ਐਫ.ੳ.ਨੇ ਵੱਧ ਤਨਖਾਹ ਤੇ ਪੈਨਸ਼ਨ ਸਬੰਧੀ ਅਰਜ਼ੀਆਂ ਦੇਣ ਦੀ ਆਖਰੀ ਮਿਤੀ ਵਧਾਈ।

3 ਮਈ ਤੱਕ ਆਨਲਾਈਨ ਜਮ੍ਹਾਂ ਕਰਵਾਈ ਜਾਵੇ ਅਰਜ਼ੀ-ਰੀਨਾ ਮੰਡਲ

ਸਰਦੂਲਗੜ੍ਹ-24 ਮਾਰਚ (ਜ਼ੈਲਦਾਰ ਟੀ.ਵੀ.)

ਇੰਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜੇਸ਼ਨ ਵੱਲੋਂ ਵੱਧ ਤਨਖਾਹ ਤੇ ਪੈਨਸ਼ਨ ਸਬੰਧੀ ਅਰਜ਼ੀਆਂ ਦੇਣ ਦੀ ਆਖਰੀ ਮਿਤੀ 3 ਮਈ 2023 ਤੱਕ ਵਧਾ ਦਿੱਤੀ ਗਈ ਹੈ।

ਇੰਪਲਾਈਜ਼ ਪ੍ਰਾਵੀਡੈਂਟ ਸੰਸਥਾ ਦੇ ਖੇਤਰੀ ਦਫ਼ਤਰ ਬਠਿੰਡਾ ਦੀ ਕਮਿਸ਼ਨਰ(ਗ੍ਰੇਡ-1)ਰੀਨਾ ਮੰਡਲ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਜਿਹੜੇ ਕਰਮਚਾਰੀ 1 ਸਤੰਬਰ 2014 ਤੋਂ ਪਹਿਲਾਂ ਸੇਵਾ ਮੁਕਤ ਹੋਏ ਤੇ ਉਨ੍ਹਾਂ ਵੱਲੋ ਸੇਵਾ ਮੁਕਤੀ ਤੋਂ ਪਹਿਲਾਂ ਪੈਰਾ 11(3) ਤਹਿਤ ਵਿਕਲਪ ਦੀ ਵਰਤੋ ਕੀਤੀ ਗਈ ਹੈ, ਉਹ ਵੱਧ ਤਨਖਾਹ ਤੇ ਪੈਨਸ਼ਨ ਲਈ ਯੋਗ ਹੋਣਗੇ।ਇਸ ਬਾਰੇ ਵੱਖ-ਵੱਖ ਸਰਕੂਲਰ ਜਾਰੀ ਕਰ ਦਿੱਤੇ ਹਨ।ਉਨ੍ਹਾਂ ਇਸ ਮਾਪਦੰਡ ਅਧੀਨ ਆਉਂਦੇ ਮੁਲਾਜ਼ਮਾਂ ਨੂੰ ਈ.ਪੀ.ਐੱਫ.ੳ.ਦੀ ਵੈੱਬਸਾਈਟ ਤੇ 3 ਮਈ ਤੋਂ ਪਹਿਲਾਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਹੈ।

Read Previous

ਸਰਦੂਲਗੜ੍ਹ (ਬੇਅੰਤ ਨਗਰ) ਵਿਖੇ ਦੰਦਾਂ ਦੇ ਰੋਗਾਂ ਬਾਰੇ ਜਾਗਰੂਕ ਕੀਤਾ

Read Next

ਗੜੇਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ-ਬਿਕਰਮ ਸਿੰਘ ਮੋਫਰ

Leave a Reply

Your email address will not be published. Required fields are marked *

Most Popular

error: Content is protected !!