ਆਸ਼ਾ ਤੇ ਫੈਸਿਲੀਟੇਟਰ ਯੂਨੀਅਨ ਦਾ ਵਫਦ ਮੁੱਖ ਮੰਤਰੀ ਨੂੰ ਮਿਲਿਆ

ਆਸ਼ਾ ਤੇ ਫੈਸਿਲੀਟੇਟਰ ਯੂਨੀਅਨ ਦਾ ਵਫਦ ਮੁੱਖ ਮੰਤਰੀ ਨੂੰ ਮਿਲਿਆ

ਆਸ਼ਾ ਤੇ ਫੈਸਿਲੀਟੇਟਰ ਯੂਨੀਅਨ ਦਾ ਵਫਦ ਮੁੱਖ ਮੰਤਰੀ ਨੂੰ ਮਿਲਿਆ

ਸਰਦੂਲਗੜ੍ਹ – 8 ਮਈ (ਜ਼ੈਲਦਾਰ ਟੀ.ਵੀ.) ਆਸ਼ਾ ਵਰਕਰ ਤੇ ਫੈਸਿਲੀਟੇਟਰ ਨਿਰੋਲ ਯੂਨੀਅਨ ਦੇ 11 ਮੈਂਬਰੀ ਵਫਦ ਨੇ ਸੂਬਾ ਪ੍ਰਧਾਨ ਕਰਨਦੀਪ ਕੌਰ ਪੰਜੋਲਾ ਦੀ ਅਗਵਾਈ ‘ਚ ਬੀਤੇ ਦਿਨੀਂ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਆਪਣੀਆਂ ਮੰਗਾਂ ਦੇ ਸਬੰਧ ‘ਚ ਮੁਲਾਕਾਤ ਕੀਤੀ।ਆਸ਼ਾ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਗੱਲਬਾਤ ਉਪਰੰਤ ਉਨ੍ਹਾਂ ਦਾ ਮਸਲਾ ਹੱਲ ਹੋ ਜਾਣ ਦੀ ਆਸ ਬੱਝੀ ਹੈ।ਇਸ ਦੌਰਾਨ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਆਸ਼ਾ ਤੇ ਫੈਸਿਲੀਟੇਟਰਾਂ ਨੂੰ ਸਮਾਰਟ ਫੋਨ ਦੇਣ ਲਈ ਬਜਟ ਪਾਸ ਕਰਨ ਤੋਂ ਇਲਾਵਾ ਮਾਣ ਭੱਤਾ ਦੁੱਗਣਾ ਕਰਨ, 6 ਫੀਸਦੀ ਵਾਧਾ ਦੇਣ ਤੇ ਵਿਚਾਰ ਕਰ ਰਹੀ ਹੈ।

ਵਫਦ ਵਲੋਂ ਮੁੱਖ ਮੰਤਰੀ ਸਾਹਮਣੇ ਮੰਗ ਰੱਖੀ ਗਈ ਕਿ ਬੰਦ ਕੀਤਾ ਕੋਰੋਨਾ ਭੱਤਾ ਬਹਾਲ ਕੀਤਾ ਜਾਵੇ, 5 ਲੱਖ ਤੱਕ ਦਾ ਬੀਮਾ ਕੀਤਾ ਜਾਵੇ, ਮੁਹੱਲਾ ਕਲੀਨਿਕਾਂ ‘ਚ ਸਰਕਾਰੀ ਭਰਤੀ ਸਮੇਂ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇ, ਟੂਰ ਮਨੀ ‘ਚ ਵਾਧਾ ਕੀਤਾ ਜਾਵੇ।ਇਸ ਮੌਕੇ ਕਸ਼ਮੀਰ ਕੌਰ ਲੁਧਿਆਣਾ, ਸੰਤੋਸ਼ ਕੁਮਾਰੀ ਫਿਰੋਜ਼ਪੁਰ, ਜਸਵੀਰ ਕੌਰ ਭਾਦਸੋਂ, ਪਵਨਦੀਪ ਕੌਰ ਬਰਨਾਲਾ, ਸ਼ਿੰਦਰਪਾਲ ਕੌਰ, ਕਮਲਜੀਤ ਕੌਰ ਰੌੜਗੜ, ਹਰਪ੍ਰੀਤ ਕੌਰ ਭੱਠਲ, ਭੋਲੀ ਮਲੇਰਕੋਟਲਾ, ਹਰਦੀਪ ਕੌਰ ਭੁਰਥਲਾ, ਊਸ਼ਾ ਰਾਣੀ ਕੋਟਕਪੂਰਾ, ਰੁਪਿੰਦਰ ਕੌਰ ਬਨੂੰੜ, ਚਰਨਜੀਤ ਕੌਰ ਲੌਂਗੋਵਾਲ, ਮਨਦੀਪ ਕੌਰ ਧੰਦੀਵਾਲ, ਰੁਪਿੰਦਰ ਕੌਰ ਰਿੰਪੀ, ਬਲਵਿੰਦਰ ਕੌਰ ਮਾਨਸਾ, ਰਾਜਵਿੰਦਰ ਕੌਰ ਖਾਲਸਾ, ਮਨਜੀਤ ਕੌਰ ਖਾਲਸਾ ਹਾਜ਼ਰ ਸਨ।

Read Previous

ਸ਼ਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸਕੂਲ ਕੋਟਧਰਮੂ ਵਿਖੇ ਕੁਇਜ਼ ਮੁਕਾਬਲੇ ਕਰਵਾਏ

Read Next

ਗੜ੍ਹਸ਼ੰਕਰ ਦੇ ਸਿੰਬਲੀ ਪਿੰਡ ‘ਚ ਚਿੱਟੀ ਵੇਂਈ ਪ੍ਰੋਜੈਕਟ ਦੀ ਸ਼ੁੁਰੂਆਤ, ਮੁੱਖ ਮੰਤਰੀ ਨੇ ਰੱਖਿਆ ਨੀਂਹ ਪੱਥਰ

Leave a Reply

Your email address will not be published. Required fields are marked *

Most Popular

error: Content is protected !!