ਆਯੂਸ਼ਮਾਨ ਐਪ ਰਾਹੀਂ ਸਿਹਤ ਬੀਮਾ ਕਾਰਡ ਬਣਾਉਣਾ ਹੋਇਆ ਸੁਖਾਲ਼ਾ-ਡਾ. ਹਰਦੀਪ ਸ਼ਰਮਾ

ਆਯੂਸ਼ਮਾਨ ਐਪ ਰਾਹੀਂ ਸਿਹਤ ਬੀਮਾ ਕਾਰਡ ਬਣਾਉਣਾ ਹੋਇਆ ਸੁਖਾਲ਼ਾ-ਡਾ. ਹਰਦੀਪ ਸ਼ਰਮਾ

ਆਯੂਸ਼ਮਾਨ ਐਪ ਰਾਹੀਂ ਸਿਹਤ ਬੀਮਾ ਕਾਰਡ ਬਣਾਉਣਾ ਹੋਇਆ ਸੁਖਾਲ਼ਾ-ਡਾ. ਹਰਦੀਪ ਸ਼ਰਮਾ

ਸਰਦੂਲਗੜ੍ਹ-20 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਆਯੂਸ਼ਮਾਨ ਭਵ ਮੁਹਿੰਮ ਤਹਿਤ ਆਯੂਸ਼ਮਾਨ ਕਾਰਡ ਬਣਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਹਰਦੀਪ ਸ਼ਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਆਯੂਸ਼ਮਾਨ ਐਪ ਰਾਹੀਂ ਸਿਹਤ ਬੀਮਾ ਕਾਰਡ ਬਣਾਉਣਾ ਸੁਖਾਲ਼ਾ ਹੋ ਗਿਆ ਹੈ। ਲਾਭਪਾਤਰੀ ਇਸ ਐਪ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਆਪਣੀ ਪਾਤਰਤਾ ਅਸਾਨੀ ਨਾਲ ਜਾਣ ਸਕਦੇ ਹਨ। ਸਮਾਰਟ ਰਾਸ਼ਨ ਕਾਰਡ ਹੋਲਡਰ, ਸਮਾਜਿਕ-ਆਰਥਿਕ ਸਰਵੇਖਣ ਸਾਲ 2011 ਦੇ ਯੋਗ ਪਰਿਵਾਰ, ਜੇ-ਫਾਰਮ ਹੋਲਡਰ, ਉਸਾਰੀ ਤੇ ਕਿਰਤੀ ਵਿਭਾਗ ਦੇ ਰਜਿਸਟਰਡ ਕਾਮੇ, ਛੋਟੇ ਵਪਾਰੀ, ਮਾਨਤਾ ਪ੍ਰਾਪਤ ਪੱਤਰਕਾਰ ਇਸ ਸਕੀਮ ਤਹਿਤ ਸਾਲਾਨਾ 5 ਲੱਖ ਤੱਕ ਦਾ ਮੁਫਤ ਇਲਾਜ ਕਰਵਾ ਸਕਦੇ ਹਨ।

ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਆਯੂਸ਼ਮਾਨ ਐਪ ਰਾਹੀਂ ਯੂਜ਼ਰ ਲਾਗਇਨ ਬਣਾਉਣ ਲਈ ਮੋਬਾਇਲ ਨੰਬਰ ਭਰਨਾ ਜ਼ਰੂਰੀ ਹੈ। ਲੋੜੀਂਦੀ ਹੋਰ ਜਾਣਕਾਰੀ ਭਰਨ ਉਪਰੰਤ ਮੋਬਾਇਲ ਨਾਲ ਆਪਣੀ ਫੋਟੋ ਖਿੱਚ ਕੇ ਅਪਲੋਡ ਕਰਨੀ ਵੀ ਲਾਜ਼ਮੀ ਹੈ। ਫੋਟੋ ਦਾ ਆਧਾਰ ਕਾਰਡ ਨਾਲ ਮਿਲਾਨ ਹੋਣ ਉਪਰੰਤ ਪਾਤਰਤਾ ਦਾ ਨਿਰੀਖਣ ਸਟੇਟ ਹੈਲਥ ਅਥਾਰਟੀ ਵੱਲੋਂ ਕੀਤਾ ਜਾਂਦਾ ਹੈ। ਇਸ ਦੇ ਲਈ 80 ਪ੍ਰਤੀਸ਼ਤ ਤੋਂ ਵੱਧ ਲੈਵਲ ਪਾਤਰਤਾ ਦਾ ਮੇਲ ਖਾਣ ਤੇ ਤੁਰੰਤ ਆਯੂਸ਼ਮਾਨ ਕਾਰਡ ਡਾਊਨਲੋਡ ਕੀਤਾ ਜਾ ਸਕਦਾ ਹੈ। ਜੇਕਰ 80 ਪ੍ਰਤੀਸ਼ਤ ਤੋਂ ਘੱਟ ਪਾਤਰਤਾ ਬਣਦੀ ਹੋਵੇ ਤਾਂ ਸਟੇਟ ਆਥਾਰਟੀ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਕਾਰਡ ਮਿਲ ਸਕਦਾ ਹੈ।

ਜਾਣਕਾਰੀ ਜਾਂ ਸ਼ਿਕਾਇਤ ਲਈ ਮੈਡੀਕਲ ਹੈਲਪ ਲਾਈਨ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਡਾਕਟਰ ਨੇਹਾ, ਚਰਨਜੀਤ ਸਿੰਘ ਚੀਫ਼ ਫਾਰਮੇਸੀ ਅਫ਼ਸਰ, ਸਰਬਜੀਤ ਸਿੰਘ, ਦੁਰਗਾ ਰਾਮ, ਨਰਿੰਦਰ ਸਿੰਘ, ਰਾਮਪਾਲ ਜਿੰਦਲ, ਦੀਦਾਰ ਸਿੰਘ, ਸੁਨੀਲ ਕੁਮਾਰ, ਰਘਬੀਰ ਸਿੰਘ ਹਾਜ਼ਰ ਸਨ।

Read Previous

ਮਾਲਵਾ ਕਾਲਜ ਸਰਦੂਲੇਵਾਲਾ ਦਾ ਨਤੀਜਾ ਸ਼ਾਨਦਾਰ

Read Next

ਸਰੀਰਕ ਅੰਗ ਦਾਨ ਕਰਨ ਸਬੰਧੀ ਜਾਗਰੂਕ ਕੀਤਾ

One Comment

  • ਵਧੀਆ ਉਪਰਾਲਾ ਕੀਤਾ ਜੀ ਧੰਨਵਾਦ

Leave a Reply

Your email address will not be published. Required fields are marked *

Most Popular

error: Content is protected !!