“ਪਹਿਲੀ ਤਨਖਾਹ’ਚੋਂ ਬਾਪੂ ਨੂੰ ਯਾਰਾ ਐਨਕ ਲੈ ਕੇ ਦੇਣੀ ਐ”
ਸਰਦੂਲਗੜ੍ਹ-14 ਫਰਵਰੀ (ਜ਼ੈਲਦਾਰ ਟੀ.ਵੀ.) ਬਿੰਦਰ ਮੀਰਪੁਰੀਆ ਦੀ ਪੇਸ਼ਕਸ਼ ਲੰਘੀ 10 ਫਰਵਰੀ ਨੂੰ ਰਿਲੀਜ਼ ਹੋਇਆ ਗੀਤ‘ਜੁੰਮੇਵਾਰੀ’ਪੰਜਾਬੀ ਸੰਗੀਤ ਪ੍ਰੇਮੀਆਂ ਦੀ ਪਰਖ ਦੀ ਤੱਕੜੀ’ਚ 16 ਆਨੇ ਸਾਬਿਤ ਹੋਇਆ ਹੈ।ਸ਼ੁਰੂਆਤੀ ਦੌਰ’ਚ ਹੀ ਯੂ-ਟਿਊਬ ਤੇ ਗੀਤ ਨੂੰ ਹਜ਼ਾਰਾਂ ਲੋਕਾਂ ਨੇ ਪਸੰਦ ਕੀਤਾ ਹੈ।ਜੱਸੀ ਮਾਨ ਦੀ ਕਲਮ’ਚੋਂ ਉੱਕਰੇ ਬੋਲਾਂ ਨੂੰ ਗੁਰਦੀਪ ਦੰਦੀਵਾਲ ਨੇ ਬੜੀ ਮਿੱਠੀ ਅਵਾਜ਼’ਚ ਖੁੱਭ ਕੇ ਗਾਇਆ ਹੈ।ਸਮਾਜਿਕ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਸਾਹਮਣੇ ਰੱਖ ਕੇ ਫਿਲਮਾਇਆ ਇਹ ਗੀਤ ਪੂਰੇ ਪਰਿਵਾਰ ਦੇ ਮਿਲ ਬੈਠ ਕੇ ਦੇਖਣ ਵਾਲਾ ਹੈ।ਸਧਾਰਨ ਪਰਿਵਾਰ ਦੇ ਹਾਲਾਤਾਂ ਨੂੰ ਬਿਆਨ ਕਰਦੇ ਇਸ ਗੀਤ’ਚ ਨੌਜਵਾਨ ਦੇ ਮੋਢਿਆਂ ਤੇ ਪਈ ਜ਼ਿੰਮੇਵਾਰੀ,ਨਿੱਕੀ ਭੈਣ ਦੇ ਚਾਵਾਂ,ਮਾਂ ਦੀਆਂ ਮੁਰਾਦਾਂ,ਬਾਪੂ ਦੀ ਬਿਮਾਰੀ ਤੇ ਮਜ਼ਬੂਰੀਆਂ ਦੀ ਗੱਲ ਨੂੰ ਬਹੁਤ ਜਜ਼ਬਾਤੀ ਅੰਦਾਜ਼’ਚ ਪੇਸ਼ ਕੀਤਾ ਗਿਆ ਹੈ।ਧੁਰ ਅੰਦਰ ਤੱਕ ਦਿਲ ਨੂੰ ਟੁੰਬਦੇ ਬੋਲ “ਪਹਿਲੀ ਤਨਖਾਹ’ਚੋਂ ਬਾਪੂ ਨੂੰ ਯਾਰਾ ਐਨਕ ਲੈ ਕੇ ਦੇਣੀ ਐ”ਆਪ ਮੁਹਾਰੇ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਰਹੇ ਹਨ।
One Comment
Thank you so much sir 🥰