25 ਅਕਤੂਬਰ 1951 ਨੂੰ ਪਾਈ ਸੀ ਸਭ ਤੋਂ ਪਹਿਲੀ ਵੋਟ
ਸਰਦੂਲਗੜ੍ਹ-5 ਨਵੰਬਰ (ਜ਼ੈਲਦਾਰ ਟੀ.ਵੀ.) ਆਜ਼ਾਦ ਭਾਰਤ ਦੇ ਸਭ ਤੋਂ ਪਹਿਲੇ ਵੋਟਰ ‘ਸ਼ਿਆਮ ਸਰਨ ਨੇਗੀ’ ਦਾ 105 ਸਾਲ ਦੀ ਉਮਰ’ਚ ਅੱਜ ਦਿਹਾਂਤ ਹੋ ਗਿਆ।ਉਨ੍ਹਾਂ ਦਾ ਜਨਮ ਅੰਗਰੇਜ਼ ਹਕੂਮਤ ਦੇ ਸਮੇਂ ਹਿਮਾਚਲ ਪ੍ਰਦੇਸ(ਕਿਨੌਰ ਜ਼ਿਲ੍ਹਾ) ਦੇ ਇਕ ਛੋਟੇ ਜਿਹੇ ਪਿੰਡ ਕਲਪਾ’ਚ 1 ਜੁਲਾਈ 1917 ਨੂੰ ਹੋਇਆ। ਅੰਗਰੇਜ਼ੀ ਰਾਜ ਦੀ ਸਮਾਪਤੀ ਉਪਰੰਤ ਦੇਸ਼ ਦੀਆਂ ਪਹਿਲੀਆਂ ਚੋਣਾਂ ਦੌਰਾਨ 25 ਅਕਤੂਬਰ 1951 ਨੂੰ ਸਭ ਤੋਂ ਪਹਿਲਾਂ ਵੋਟ ਪਾ ਕੇ ਭਾਰਤ ਦੇ ਪਹਿਲੇ ਵੋਟਰ ਹੋਣ ਦਾ ਮਾਣ ਹਾਸਲ ਕੀਤਾ।ਬਰਫ਼ਬਾਰੀ ਦੇ ਮੌਸਮ ਨੂੰ ਦੇਖਦੇ ਹੋਏ ਕੇ ਇਸ ਰਾਜ ਵਿਚ ਵੋਟਾਂ ਪਵਾਉਣ ਦਾ ਕੰਮ 5 ਮਹੀਨੇ ਪਹਿਲਾਂ ਨਿਬੇੜ ਲਿਆ ਗਿਆ ਜਦੋਂ ਕਿ ਦੇਸ਼ ਦੇ ਬਾਕੀ ਹਿੱਸਿਆਂ’ਚ ਵੋਟਾਂ ਫਰਵਰੀ 1952 ਨੂੰ ਪਈਆਂ ਸਨ।ਸ਼ਿਆਮ ਸਰਨ ਨੇਗੀ ਪੇਸ਼ੇ ਵੱਜੋਂ ਇਕ ਅਧਿਆਪਕ ਰਹੇ ਸਨ।2016’ਚ ਬਣੀ ਹਿੰਦੀ ਫਿਲਮ‘ਸਨਮ ਰੇ’ਚ ਉਹ ਦਰਸ਼ਕਾਂ ਨੂੰ ਵਿਸ਼ੇਸ਼ ਤੌਰ ਤੇ ਨਜ਼ਰ ਆਏ।