ਆਜ਼ਾਦੀ ਦੇ ਬਾਅਦ ਸਭ ਤੋਂ ਬੂਰੇ ਦੌਰ ‘ਚੋਂ ਗੁਜ਼ਰ ਰਿਹਾ ਹੈ ਦੇਸ਼ – ਬਰਾੜ/ਅਰਸ਼ੀ, ਐਡਵੋਕੇਟ ਕੁਲਵਿੰਦਰ ਉੱਡਤ ਬਣੇ ਏਟਕ ਦੇ ਜ਼ਿਲ੍ਹਾ ਪ੍ਰਧਾਨ

ਆਜ਼ਾਦੀ ਦੇ ਬਾਅਦ ਸਭ ਤੋਂ ਬੂਰੇ ਦੌਰ ‘ਚੋਂ ਗੁਜ਼ਰ ਰਿਹਾ ਹੈ ਦੇਸ਼ – ਬਰਾੜ/ਅਰਸ਼ੀ, ਐਡਵੋਕੇਟ ਕੁਲਵਿੰਦਰ ਉੱਡਤ ਬਣੇ ਏਟਕ ਦੇ ਜ਼ਿਲ੍ਹਾ ਪ੍ਰਧਾਨ

ਐਡਵੋਕੇਟ ਕੁਲਵਿੰਦਰ ਉੱਡਤ ਬਣੇ ਏਟਕ ਦੇ ਜ਼ਿਲ੍ਹਾ ਪ੍ਰਧਾਨ

ਸਰਦੂਲਗੜ੍ਹ-1 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)

ਬੀਤੇ ਦਿਨੀਂ ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ 116ਵੀਂ ਵਰੇਗੰਢ ਨੂੰ ਸਮਰਪਿਤ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਵਲੋਂ ਜਥੇਬੰਦਕ ਕਾਨਫਰੰਸ ਕਰਵਾਈ ਗਈ। ਕਾਮਰੇਡ ਕਰਨੈਲ ਸਿੰਘ ਭੀਖੀ, ਸਾਧੂ ਸਿੰਘ ਰਾਮਾਨੰਦੀ, ਸੀਤਾਰਾਮ ਗੋਬਿੰਦਪੁਰਾ ਤੇ ਕਾਮਰੇਡ ਰਤਨ ਭੋਲਾ ਨੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਸਭ ਤੋਂ ਪਹਿਲਾਂ ਵਿੱਛੜੇ ਸਾਥੀਆਂ ਨੂੰ ਯਾਦ ਕੀਤਾ ਗਿਆ। ਉਦਘਾਟਨ ਕਰਦਿਆਂ (ਏਟਕ) ਦੇ ਸੂਬਾ ਪ੍ਰਧਾਨ ਤੇ ਸੀ.ਪੀ.ਆਈ. ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਸਾਡਾ ਦੇਸ਼ ਆਜ਼ਾਦੀ ਤੋਂ ਬਾਅਦ ਸਭ ਤੋਂ ਬੁਰੇ ਦੌਰ ‘ਚੋਂ ਲੰਘ ਰਿਹਾ ਹੈ। ਫਿਰਕੂ ਫਾਸੀਵਾਦੀ ਤਾਕਤਾਂ ਨੂੰ ਹਰਾਉਣਾ ਹੀ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਏਟਕ ਦਾ ਇਤਿਹਾਸ ਬਹੁਤ ਪੁਰਾਣਾ ਤੇ ਮਾਣਮੱਤਾ ਹੈ। ਕਿਸੇ ਸਮੇਂ ਸੁਭਾਸ ਚੰਦਰ ਬੋਸ ਤੇ ਵੀ. ਵੀ. ਗਿਰੀ ਵਰਗੇ ਮਹਾਨ ਵਿਅਕਤੀਆਂ ਨੇ ਵੀ ਇਸ ਜਥੇਬੰਦੀ ਦੀ ਪ੍ਰਧਾਨਗੀ ਕੀਤੀ ਹੈ। ਇਸ ਮੌਕੇ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਕ੍ਰਿਸ਼ਨ ਚੌਹਾਨ ਕੱੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਮਲਕੀਤ ਮੰਦਰਾਂ ਤੇ ਮੁਲਾਜ਼ਮ ਆਗੂ ਜਸਮੇਲ ਅਤਲਾ ਨੇ ਵੀ ਸੰਬੋਧਨ ਕੀਤਾ।
ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ :
ਜ਼ਿਲ੍ਹਾ ਮਾਨਸਾ ਦੀ 31 ਮੈਂਬਰੀ ਕਮੇਟੀ ਦੀ ਚੋਣ ਕਰਦੇ ਹੋਏ ਐਡਵੋਕੇਟ ਕੁਲਵਿੰਦਰ ਉੱਡਤ ਨੂੰ ਪ੍ਰਧਾਨ, ਨਰੇਸ਼ ਬੁਰਜਹਰੀ ਜਰਨਲ ਸਕੱਤਰ, ਕਾਮਰੇਡ ਕਰਨੈਲ ਭੀਖੀ ਖਜ਼ਾਨਚੀ, ਸਾਧੂ ਸਿੰਘ ਰਾਮਾਨੰਦੀ ਸੀਨੀਅਰ ਮੀਤ ਪ੍ਰਧਾਨ, ਕਾਮਰੇਡ ਸੀਤਾਰਾਮ ਗੋਬਿੰਦਪੁਰਾ, ਨਿਰਮਲ ਬੱਪੀਆਣਾ, ਜਰਨੈਲ ਸਿੰਘ ਸਰਦੂਲਗੜ੍ਹ ਮੀਤ ਪ੍ਰਧਾਨ, ਕਾਲਾ ਖਾਂ ਭੰਮੇ, ਮੱਖਣ ਮਾਨਸਾ, ਰਤਨ ਭੋਲਾ ਸਕੱਤਰ, ਅਸ਼ੋਕ ਲਾਕੜਾ ਪ੍ਰੈਸ ਸਕੱਤਰ, ਕਾਕਾ ਸਿੰਘ ਸਰਪ੍ਰਸਤ, ਕ੍ਰਿਸ਼ਨ ਚੌਹਾਨ ਸਲਾਹਕਾਰ, ਲਾਭ ਸਿੰਘ ਮੰਢਾਲੀ, ਸੁਖਦੇਵ ਸਿੰਘ ਮਾਨਸਾ, ਸੁਖਦੇਵ ਪੰਧੇਰ, ਗੁਰਜਿੰਦਰ ਸਿੰਘ ਜੋਗਾ, ਝੰਡਾ ਸਿੰਘ, ਕਾਲਾ ਸਿੰਘ, ਲੀਲਾ ਸਿੰਘ ਐਫ. ਸੀ. ਆਈ., ਪੂਰਨ ਸਿੰਘ ਸਰਦੂਲਗੜ੍ਹ, ਰਾਜ ਕੌਰ ਝੰਡੂਕੇ, ਚਰਨਜੀਤ ਕੌਰ ਮਾਨਸਾ, ਗੁਰਤੇਜ ਭੂਪਾਲ, ਬੰਬੂ ਸਿੰਘ, ਜੱਗਾ ਸਿੰਘ ਰਾਏਪੁਰ, ਬੂਟਾ ਸਿੰਘ ਖੀਵਾ, ਬੂਟਾ ਸਿੰਘ ਬਾਜੇਵਾਲਾ, ਚਿਮਨ ਲਾਲ ਕਾਕਾ, ਮਨਦੀਪ ਭੋਲਾ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ।

Read Previous

ਬਰੱਕਤ ਕੁਟੀਆ ਮਾਨਸਾ ਖੁਰਦ ਵਿਖੇ ਬਾਬਾ ਸ੍ਰੀ ਚੰਦ ਨੂੰ ਸਮਰਪਿਤ ਸਮਾਗਮ ਕਰਵਾਇਆ

Read Next

3 ਅਕਤੂਬਰ ਨੂੰ ਕਾਲੇ ਝੰੰਡਿਆਂ ਨਾਲ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ-ਚੌਹਾਨ/ਉੱਡਤ

Leave a Reply

Your email address will not be published. Required fields are marked *

Most Popular

error: Content is protected !!