
ਆਗਾਜ਼ ਵੂਮੈਂਨ ਕਲੱਬ ਸਰਦੂਲਗੜ੍ਹ ਨੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ
ਸਰਦੂਲਗੜ੍ਹ – 22 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਆਗਾਜ਼ ਵੂਮੈਂਨ ਕਲੱਬ ਸਰਦੂਲਗੜ੍ਹ ਨੇ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਗਰਲਜ਼ ਸਕੂਲ ਵਿਖੇ ਅਕਾਦਮਿਕ ਨਤੀਜਿਆਂ ‘ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ 100 ਬੱਚੀਆਂ ਨੂੰ ਕਾਪੀਆਂ ਵੰਡੀਆਂ। ਹਾਜ਼ਰ ਕਲੱਬ ਅਹੁਦੇਦਾਰ ਬਲਜਿੰਦਰ ਕੌਰ ਨੇ ਦੱਸਿਆ ਕਿ ਭਵਿੱਖ ਦੌਰਾਨ ਵੀ ਸੰਸਥਾਂ ਵਲੋਂ ਅਜਿਹੇ ਉਪਰਾਲੇ ਜਾਰੀ ਰਹਿਣਗੇ। ਉਨ੍ਹਾਂ ਬੱਚਿਆ ਨੂੰ ਹੋਰ ਵਧੇਰੇ ਮਿਹਨਤ ਕਰਨ ਲਈ ਪ੍ਰੇਰਤ ਕੀਤਾ। ਇਸ ਮੌਕੇ ਹਰਜੀਤ ਕੌਰ, ਵੀਨੂੰ ਅਰੋੜਾ, ਸੁਖਜੀਤ ਕੌਰ, ਰਾਜਵਿੰਦਰ ਕੌਰ ਤੇ ਕਲੱਬ ਮੈਂਬਰ ਤੇ ਸਕੂਲ ਅਧਿਆਪਕ ਹਾਜ਼ਰ ਸਨ।