ਸਰਦੂਲਗੜ੍ਹ-12 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2024 ਲਈ 19 ਦਸੰਬਰ ਨੂੰ ਖਿਡਾਰੀਆਂ ਦੀ ਬੋਲੀ ਦੁਬਈ ਵਿਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2.30 ਵਜੇ ਹੋਵੇਗੀ।
ਜਾਰੀ ਕੀਤੀ ਗਈ ਸੂਚੀ ਵਿਚ ਵੱਖ-ਵੱਖ ਦੇਸ਼ਾਂ ਦੇ 333 ਖਿਡਾਰੀਆਂ ਦੇ ਨਾਂਅ ਸ਼ਾਮਲ ਹਨ। ਜਿਸ ਵਿਚ ਭਾਰਤ ਦੇ 214 ਤੇ 119 ਵਿਦੇਸ਼ੀ ਖਿਡਾਰੀ ਹਨ। ਆਈ. ਪੀ. ਐੱਲ ਦੀਆਂ ਟੀਮਾਂ ਕੋਲ ਕੁੱਲ 77 ਖਿਡਾਰੀ ਹਨ, ਦਾ ਮਤਲਬ ਹੈ ਕਿ 333 ‘ਚੋਂ ਸਿਰਫ 77 ਖਿਡਾਰੀ ਹੀ ਖਰੀਦੇ ਜਾਣਗੇ। 23 ਖਿਡਾਰੀਆਂ ਦੀ ਮੂਲ ਕੀਮਤ 2 ਕਰੋੜ ਰੁ. ਹੈ।