ਆਂਗਣਵਾੜੀ ਵਰਕਰਾਂ ਦੇ ਟਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ
ਸਰਦੂਲਗੜ-10 ਜਨਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ )
ਸਿਵਲ ਹਸਪਤਾਲ ਸਰਦੂਗੜ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਦੀ ਅਗਵਾਈ ‘ਚ ਆਂਗਣਵਾੜੀ ਵਰਕਰਾਂ ਦੇ ਇਕ ਟਰੇਨਿੰਗ ਪ੍ਰੋਗਾਰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਦੌਰਾਨ ਆਇਰਨ ਫਾਲਿਕ ਏਸਿਡ ਸਪਲੀਮੈਂਟ ਤੇ ਪੇਟ ਦੇ ਕੀੜੇ ਨੂੰ ਮਾਰਨ ਲਈ ਦਿੱਤੀ ਜਾਣ ਵਾਲੀ ਦਵਾਈ ਸਬੰਧੀ ਜਾਣੂ ਕਰਵਾਇਆ ਗਿਆ। ਡਾ. ਰਵਨੀਤ ਕੌਰ ਨੇ ਅਨੀਮੀਆ ਰੋਗ ਦੇ ਕਾਰਨ, ਬਚਾਅ ਤੇ ਉਪਾਅ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡਾ. ਹਰਲੀਨ ਕੌਰ ਤੇ ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਬੱਚਿਆਂ ਦੇ ਪੇਟ ਦੇ ਵਿਚ ਕੀੜੇ ਪੈਦਾ ਹੋਣ ਦੇ ਕਾਰਨ ਤੇ ਬਚਾਅ ਸਬੰਧੀ ਦੱਸਿਆ।ਉਨ੍ਹਾਂ ਕਿਹਾ ਕਿ ਪੇਟ ਦੇ ਕੀੜੇ ਮਾਰਨ ਲਈ 19 ਸਾਲ ਉਮਰ ਤੱਕ ਦੇ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਸਕੂਲਾਂ, ਘਰਾਂ ਤੇ ਆਗਣਵਾੜੀ ਸੈਂਟਰਾਂ ‘ਚ ਜਾ ਕੇ ਦਿੱਤੀਆਂ ਜਾਂਦੀਆ ਹਨ।ਇਸ ਮੌਕੇ ਦੇ ਸਿਹਤ ਮੁਲਾਜ਼ਮ ਸ਼ਰਨਜੀਤ ਕੌਰ, ਚਰਨਜੀਤ ਕੌਰ, ਜੀਵਨ ਸਿੰਘ ਸਹੋਤਾ, ਜਸਬੀਰ ਸਿੰਘ, ਮਨਪ੍ਰੀਤ ਸਿੰਘ ਹਾਜ਼ਰ ਸਨ।