ਅਪਾਹਜਤਾ ਸਰਟੀਫਿਕੇਟ ਬਣਾਉਣ ਸਬੰਧ ਕੈਂਪ ਲਗਾਇਆ
ਸਰਦੂਲਗੜ੍ਹ- 18 (ਫਰਵਰੀ) ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ 17 ਫਰਵਰੀ ਨੂੰ ਅਪਾਹਜਤਾ ਸਰਟੀਫਿਕੇਟ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ।ਡਾ.ਸੰਧੂ ਮੁਤਾਬਿਕ 31 ਸਰਟੀਫਿਕੇਟ ਬਣਾਏ ਗਏ,ਨਿਰੀਖਣ ਉਪਰੰਤ 22 ਉਚੇਰੀ ਸੰਸਥਾ ਲਈ ਭੇਜੇ ਗਏ।ਪਹਿਲਾਂ ਬਣੇ 69 ਸਰਟੀਫਿਕੇਟਾਂ ਨੂੰ ਯੂ.ਡੀ.ਆਈ.ਡੀ.ਨੰਬਰ ਜਾਰੀ ਕੀਤੇ ਗਏ।ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਆਉਣ ਵਾਲੀ 24 ਫਰਵਰੀ 2023 ਨੂੰ ਇਹ ਕੈਂਪ ਝੁਨੀਰ ਵਿਖੇ ਲਗਾਇਆ ਜਾਵੇਗਾ।ਸਥਾਨਕ ਹਸਪਤਾਲ’ਚ ਮੰਗਲਵਾਰ ਤੇ ਵੀਰਵਾਰ ਇਹ ਕੈਂਪ ਲਗਾਇਆ ਜਾਂਦਾ ਹੈ।ਇਸ ਮੌਕੇ ਡਾ.ਸ਼ਵੀ ਬਜਾਜ,ਡਾ.ਕਮਲਦੀਪ ਕੁਮਾਰ,ਡਾ.ਸੁਮਿਤ ਕੁਮਾਰ,ਡਾ.ਅਮਨਦੀਪ ਗੋਇਲ,ਸਟਾਫ ਨਰਸ ਪ੍ਰਭਜੋਤ ਕੌਰ,ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ,ਸਤਨਾਮ ਸਿੰਘ ਚਹਿਲ,ਬਾਲਕ੍ਰਿਸ਼ਨ,ਵਿਨੋਦ ਜੈਨ,ਤਰਨਜੀਤ ਕੌਰ,ਨਰਿੰਦਰ ਸਿੰਘ ਸਿੱਧੂ,ਰੁਪਿੰਦਰ ਸਿੰਘ ਮਾਨ,ਅੰਗਰੇਜ ਸਿੰਘ,ਅੰਮ੍ਰਿਤਪਾਲ ਸਿੰਘ,ਜਗਸੀਰ ਸਿੰਘ ਹਾਜ਼ਰ ਸਨ।