‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ
ਸਰਦੂਲਗੜ੍ਹ-26 ਜੁਲਾਈ(ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਸਰਕਾਰ ਵਲੋਂ ਪੋਸ਼ਣ ਅਭਿਆਨ ਤਹਿਤ ਕੁਪੋਸ਼ਣ ਤੇ ਅਨੀਮੀਆ ਦੇ ਖਾਤਮੇ ਲਈ 12 ਜੁਲਾਈ ਤੋਂ 12 ਅਗਸਤ, 2023 ਤੱਕ ‘ਅਨੀਮੀਆ ਮੁਕਤ ਪੰਜਾਬ’ ਵਿਸ਼ੇਸ਼ ਮੁਹਿੰਮ ਜਾਰੀ ਹੈ। ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ‘ਚ ਸਿਹਤ ਬਲਾਕ ਖਿਆਲਾ ਕਲਾਂ ਦੀਆਂ ਸਮੂਹ ਸਿਹਤ ਸੰਸਥਾਵਾਂ ‘ਚ ਮਮਤਾ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਤੇ ਖੂਨ ਦੀ ਜਾਂਚ (ਹੀਮੋਗਲੋਬਿਨ ਟੈਸਟ) ਕੀਤੀ ਗਈ।
ਡਾ. ਹਰਦੀਪ ਸ਼ਰਮਾ ਨੇ ਦੱਸਿਆ ਕਿ ਛੋਟੀ ਉਮਰ ਦੀਆਂ ਲੜਕੀਆਂ, ਗਰਭਵਤੀ ਅੋਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਖੂਨ ਦੀ ਘਾਟ ਕਮੀ ਤੋਂ ਬਚਾਉਣ ਲਈ ਆਇਰਨ-ਫੋਲਿਕ ਐਸਿਡ ਦੀ ਸਿਰਪ ਤੇ ਗੋਲੀਆਂ ਵਮਡੀਆਂ ਗਈਆਂ। ਵਿਭਾਗ ਦੀਆਂ ਟੀਮਾਂ ਸਕੂਲਾਂ ਤੇ ਆਂਗਨਵਾੜੀ ਸੈਂਟਰਾਂ ਵਿਚ ਬੱਚਿਆਂ ਦੀ ਸਕਰੀਨਿੰਗ ਵੀ ਕਰਨਗੀਆਂ ਤਾਂ ਜੋ ਅਤੇ ਜ਼ਰੂਰਤਮੰਦਾਂ ਇਹ ਖੁਰਾਕ ਦਿੱਤੀ ਜਾ ਸਕੇ।
ਬਲਾਕ ਐਕਸਟੈਨਸ਼ਨ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਖੂਨ ਵਿਚ ਲਾਲ ਲਹੂ-ਕੋਸ਼ਾਣੂਆਂ (ਹੀਮੋਗਲੋਬਿਨ) ਦੀ ਗਿਣਤੀ ਆਮ ਨਾਲੋਂ ਘਟ ਜਾਣਾ ਅਨੀਮੀਆ ਬਿਮਾਰੀ ਹੈ। ਸਰੀਰ ਵਿਚ ਪੀਲ਼ਾਪਣ, ਸੋਜ, ਬੇਚੈਨੀ, ਘਬਰਾਹਟ, ਸਾਹ ਫੁੱਲਣਾ, ਸਾਹ ਲੈਣ ਵਿਚ ਪਰੇਸ਼ਾਨੀ ਹੋਣਾ ਇਸ ਦੇ ਮੱੁਖ ਲੱਛਣ ਹਨ। ਲੱਛਣ ਦਿਖਾਈ ਦੇਣ ਲਗਦੇ ਹਨ। ਬੱਚਿਆਂ ਨੂੰ ਪੋਸ਼ਣ ਦੀ ਕਮੀ, ਪੇਟ ਵਿਚ ਕੀੜੇ ਹੋਣ ਨਾਲ ਵੀ ਖੂਨ ਦੀ ਕਮੀ ਹੋ ਸਕਦੀ ਹੈ। ਗਰਭਵਤੀ ਔਰਤਾਂ ਤੇ ਕਿਸ਼ੋਰ ਲੜਕੀਆਂ ਨੂੰ ਖੂਨ ਦੀ ਮਾਤਰਾ ਪੂਰੀ ਰੱਖਣ ਦੀ ਵਧੇਰੇ ਲੋੜ ਹੈ। ਜਿਸ ਲਈ ਹਰੀਆਂ ਤੇ ਪੱਤੇਦਾਰ ਸਬਜ਼ੀਆਂ, ਫਲ, ਗੁੜ, ਚਣੇ, ਖਜੂਰ, ਦੁੱਧ, ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ।ਇਸ ਮੌਕੇ ਸੁਖਵਿੰਦਰ ਕੌਰ, ਦਿਲਰਾਜ ਕੌਰ ਹਾਜ਼ਰ ਸਨ।
One Comment
Good job