
ਸੋਢੀ ਤੇ ਬੀਰੋਕੇ ਜ਼ਿਲ੍ਹਾ ਪ੍ਰਧਾਨ ਨਿਯੁਕਤ
ਸਰਦੂਲਗੜ੍ਹ- 9 ਜੁਲਾਈ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ। ਜਿਸ ਵਿਚ ਜਤਿੰਦਰ ਸਿੰਘ ਸੋਢੀ ਸਰਦੂਲਗੜ੍ਹ ਨੂੰ ਸ਼ਹਿਰੀ ਪ੍ਰਧਾਨ ਜ਼ਿਲ੍ਹਾ ਮਾਨਸਾ ਤੇ ਬਲਵੀਰ ਸਿੰਘ ਬੀਰੋਕੇ ਨੂੰ ਮਾਨਸਾ ਜ਼ਿਲ੍ਹੇ ਦਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ।
ਵਰਕਰਾਂ ਦਾ ਹੌਂਸਲਾ ਵਧੇਗਾ – ਦਿਲਰਾਜ ਸਿੰਘ ਭੂੰਦੜ
ਅਕਾਲੀ ਦਲ ਵਲੋਂ ਜਾਰੀ ਕੀਤੀ ਗਈ ਸੂਚੀ ਨੂੰ ਲੈ ਕੇ ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਨਾਲ ਵਰਕਰਾਂ ਦਾ ਮਨੋਬਲ ਵਧੇਗਾ।ਉਹ ਵਧੇਰੇ ਤਕੜੇ ਹੋ ਕੇ ਪਾਰਟੀ ਲਈ ਕੰਮ ਕਰਨਗੇ। ਜਿਸ ਨਾਲ ਅਕਾਲੀ ਦਲ ਹੇਠਲੇ ਪੱਧਰ ਤੋਂ ਵਧੇਰੇ ਮਜ਼ਬੂਤ ਹੋਵੇਗਾ। ਸਾਬਕਾ ਵਿਧਾਇਕ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ, ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਪ੍ਰੇਮ ਕੁਮਾਰ ਅਰੋੜਾ ਮਾਨਸਾ, ਡਾ. ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਰਜੀਤ ਸਿੰਘ ਰਾਏਪੁਰ, ਸੁਖਦੇਵ ਸਿੰਘ ਚੈਨੇਵਾਲਾ, ਬਲਦੇਵ ਸਿੰਘ ਮੀਰਪੁਰ, ਤਰਸੇਮ ਚੰਦ ਭੋਲੀ, ਗੁਰਪਾਲ ਸਿੰਘ ਠੇਕੇਦਾਰ, ਸ਼ਾਮ ਲਾਲ ਧਲੇਵਾਂ, ਜੋਗਾ ਸਿੰਘ ਬੋਹਾ, ਹਨੀਸ਼ ਬਾਂਸਲ, ਦਵਿੰਦਰ ਸਿੰਘ ਅਲੀਸ਼ੇਰ, ਗੁਰਪ੍ਰੀਤ ਸਿੰਘ ਚਹਿਲ, ਗੁਰਪ੍ਰੀਤ ਸਿੰਘ ਟੋਡਰਪੁਰ, ਰੰਗੀ ਸਿੰਘ ਖਾਰਾ, ਕਰਮਜੀਤ ਕੌਰ ਸਮਾਓ, ਮੇਵਾ ਸਿੰਘ ਸਰਪੰਚ, ਬੱਲਮ ਸਿੰਘ, ਹਰਮੇਲ ਸਿੰਘ ਕਲੀਪੁਰ, ਆਤਮਜੀਤ ਸਿੰਘ ਕਾਲ, ਸਤਪਾਲ ਸਿੰਗਲਾ, ਸ਼ੇਰ ਸਿੰਘ ਟਿੱਬੀ, ਸਰਦੂਲ ਸਿੰਘ ਘਰਾਂਗਣਾ, ਹਰਬੰਸ ਸਿੰਘ ਪੰਮੀ, ਰਾਜੂ ਸਿੰਘ ਦਰਾਕਾ, ਹਰਮਨ ਜੀਤ ਸਿੰਘ ਭੰਮਾ, ਗੁਰਵਿੰਦਰ ਸਿੰਘ ਕਾਕਾ, ਨਿਰਮਲ ਸਿੰਘ ਨਾਹਰਾਂ, ਪ੍ਰੇਮ ਚੋਹਾਨ, ਗੋਲਡੀ ਗਾਂਧੀ, ਸੁਰਜੀਤ ਸਿੰਘ ਬਾਜੇਵਾਲਾ, ਰਾਜਿੰਦਰ ਸਿੰਘ ਚਕੇਰੀਆਂ, ਗੁਰਪ੍ਰੀਤ ਸਿੰਘ ਪੀਤਾ, ਗੁਰਦੀਪ ਸਿੰਘ ਸੇਖੋਂ, ਹੇਮੰਤ ਹਨੀ, ਲੈਂਬਰ ਸਿੰਘ ਸੰਧੂ, ਰਣਜੀਤ ਸਿੰਘ ਜਟਾਣਾ, ਦਵਿੰਦਰ ਸਿੰਘ ਕਾਲਾ ਜਵੰਧਾ, ਜਸਵਿੰਦਰ ਸਿੰਘ ਚਕੇਰੀਆਂ, ਗੁਰਪ੍ਰੀਤ ਸਿੰਘ ਸਿੱਧੂ, ਜਗਦੀਪ ਸਿੰਘ ਢਿੱਲੋਂ, ਜਰਮਲ ਸਿੰਘ ਝੰਡਾ, ਕੈਪਟਨ ਤੇਜਾ ਸਿੰਘ, ਗੁਰਜੀਤ ਸਿੰਘ ਜਵਾਹਰਕੇ, ਪ੍ਰੀਤਇੰਦਰ ਸਿੰਘ ਜਿੰਮੀ, ਜਗਜੀਤ ਸਿੰਘ ਸੰਧੂ, ਲਾਭ ਕੌਰ ਮੂਸਾ, ਬੋਘਾ ਸਿੰਘ ਗੇਹਲੇ, ਸੰਦੀਪ ਸਿੰਘ ਗਾਗੋਵਾਲ, ਤਰਸੇਮ ਮਿੱਢਾ, ਕਸ਼ਮੀਰ ਸਿੰਘ ਚਹਿਲ, ਮੇਵਾ ਸਿੰਘ ਦੋਦੜਾ, ਹਰਪ੍ਰੀਤ ਸਿੰਘ ਭੀਖੀ, ਬਲਦੇਵ ਸਿੰਘ ਸਿਰਸੀਵਾਲਾ, ਸੰਤ ਲਾਲ ਨਾਗਪਾਲ, ਅਸ਼ੋਕ ਕੁਮਾਰ ਡਬਲੂ, ਰਘਵੀਰ ਸਿੰਘ ਬਰਨ, ਸੁਰਿੰਦਰ ਪਿੰਟਾ, ਰਾਜ ਸਿੰਘ ਪੇਂਟਰ, ਮੇਜਰ ਸਿੰਘ ਗਿੱਲ, ਬਲਜੀਤ ਸਿੰਘ ਸੇਠੀ, ਲੀਲਾ ਸਿੰਘ ਭੋਲਾ ਨੇ ਨਿਯੁਕਤੀਆਂ ਦੇ ਐਲਾਨ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪਾਰਟੀ ਦੇ ਫੈਸਲੇ ਦੀ ਸ਼ਲਾਘਾ ਕੀਤੀ।